ਵੱਡੀ ਖ਼ਬਰ: NDA ਪਾਰਲੀਮੈਂਟਰੀ ਪਾਰਟੀ ਨੇ PM ਮੋਦੀ ਨੂੰ ਸਰਬਸੰਮਤੀ ਨਾਲ ਚੁਣਿਆ ਆਪਣਾ ਨੇਤਾ
ਨਵੀਂ ਦਿੱਲੀ, 5 ਜੂਨ 2024 -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਨਡੀਏ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਨੇਤਾ ਚੁਣਿਆ ਗਿਆ ਹੈ। ਸੂਤਰਾਂ ਮੁਤਾਬਕ 7 ਜੂਨ ਨੂੰ ਐਨਡੀਏ ਦੇ ਸਾਰੇ ਸੰਸਦ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ ਹੈ। ਜਿਸ ਤੋਂ ਬਾਅਦ ਸਾਰੇ ਸਹਿਯੋਗੀ ਰਾਸ਼ਟਰਪਤੀ ਨੂੰ ਮਿਲਣਗੇ ਅਤੇ ਸਰਕਾਰ ਬਣਾਉਣ ਦੀ ਪੇਸ਼ਕਸ਼ ਕਰਨਗੇ।
ਰਾਸ਼ਟਰਪਤੀ ਨੂੰ ਮਿਲਣ ਲਈ ਸ਼ਾਮ 5 ਤੋਂ 7 ਵਜੇ ਤੱਕ ਦਾ ਸਮਾਂ ਮੰਗਿਆ ਗਿਆ ਹੈ। ਬੈਠਕ 'ਚ ਰਾਜਨਾਥ ਸਿੰਘ, ਪਾਰਟੀ ਪ੍ਰਧਾਨ ਜੇਪੀ ਨੱਡਾ ਅਤੇ ਅਮਿਤ ਸ਼ਾਹ ਸਹਿਯੋਗੀਆਂ ਨਾਲ ਸਰਕਾਰ ਬਣਾਉਣ 'ਤੇ ਚਰਚਾ ਕਰਨਗੇ। ਸੂਤਰਾਂ ਮੁਤਾਬਕ ਨਵੀਂ ਐਨਡੀਏ ਸਰਕਾਰ ਦਾ ਸਹੁੰ ਚੁੱਕ ਸਮਾਗਮ 8 ਜੂਨ ਨੂੰ ਹੋ ਸਕਦਾ ਹੈ।