ਨਾਰੀ ਸ਼ਕਤੀ ਸੰਸਥਾ ਨੇ ਛੱਡਿਆ ਅਕਾਲੀ ਦਲ, ਦੀਪਇੰਦਰ ਢਿੱਲੋਂ ਨੇ ਕਾਂਗਰਸ 'ਚ ਕੀਤਾ ਸਵਾਗਤ
ਜ਼ੀਰਕਪੁਰ, 9 ਜੂਨ 2024 - ਜ਼ੀਰਕਪੁਰ ਵਿਖੇ ਨਾਰੀ ਸ਼ਕਤੀ ਸੰਸਥਾ ਦੀ ਪ੍ਰਧਾਨ ਮਮਤਾ ਰਾਣਾ ਨੇ ਵੱਡੀ ਗਿਣਤੀ ਸੰਸਥਾ ਦੇ ਮੈਂਬਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਣ ਦਾ ਐਲਾਨ ਕੀਤਾ। ਇਹ ਬਾਰੇ ਜਾਣਕਾਰੀ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਦਿੱਤੀ। ਉਹਨਾਂ ਕਿਹਾ ਕਿ ਪੂਰੇ ਦੇਸ਼ ਦੀ ਜਨਤਾ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਭਰੋਸਾ ਜਤਾਇਆ ਹੈ। ਪੰਜਾਬ ਵਿੱਚ ਵੀ ਲੋਕਾਂ ਨੇ ਵੱਧ ਗਿਣਤੀ ਚ ਕਾਂਗਰਸ ਦੇ ਉਮੀਦਵਾਰਾਂ ਨੂੰ ਹੀ ਲੋਕ ਸਭਾ ਦੀਆਂ ਪੌੜੀਆਂ ਚੜ੍ਹਾਇਆ ਹੈ।
ਢਿੱਲੋਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਪਾਰਟੀ ਨੇ ਹਰੇਕ ਖ਼ੇਤਰ ਵਿੱਚ ਹਮੇਸ਼ਾ ਔਰਤਾਂ ਨੂੰ ਸਤਿਕਾਰ ਦਿੱਤਾ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਇੱਕੋ ਇੱਕ ਧਰਮ ਤੇ ਜਾਤ ਨਿਰਪੱਖ ਪਾਰਟੀ ਕਾਂਗਰਸ ਹੀ ਹੈ ਜਿਹੜੀ ਕਦੇ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦੀ। ਢਿੱਲੋਂ ਨੇ ਕਿਹਾ ਕਿ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਹਲਕਾ ਡੇਰਾਬੱਸੀ ਵਿੱਚ ਵਿਰੋਧੀ ਪਾਰਟੀਆਂ ਦੇ ਆਗੂ ਵੀ ਹੁਣ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਤਿਆਰ ਹਨ।
ਉਨ੍ਹਾਂ ਅਕਾਲੀ ਦਲ ਛੱਡ ਕੇ ਕਾਂਗਰਸ ਚ ਸ਼ਾਮਿਲ ਹੋਣ ਉੱਤੇ ਨਾਰੀ ਸ਼ਕਤੀ ਸੰਸਥਾ ਦੇ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਕੌਂਸਲਰ ਸ਼ਿਵਾਨੀ ਗੋਇਲ, ਰੇਣੂ ਰਾਣਾ, ਰੇਣੂ ਠਾਕੁਰ, ਕੋਮਲ, ਮੀਰਾ, ਰਜਨੀ, ਹੇਮਾ, ਰੇਖਾ, ਬਿਮਲਾ, ਪ੍ਰਵੀਨ, ਰੀਤੂ, ਹੀਨਾ, ਸਸ਼ੀ, ਕਮਲੇਸ਼, ਨਿਰਮਲ, ਮੀਨਾ, ਸੁਮਨ, ਗੀਤਾ, ਜੋਤੀ, ਰਿੰਪੀ ਸਮੇਤ ਹੋਰ ਕਾਂਗਰਸ ਦੇ ਸਮਰਥਕ ਵੀ ਮੌਜੂਦ ਸਨ।