ਸਰਕਾਰੀ ਪ੍ਰਾਇਮਰੀ ਸਕੂਲ ਬੱਸ ਅੱਡਾ ਭਗਤਾ ਭਾਈ ਵਿਖੇ ਇੱਕ ਰੁੱਖ ਲਾਓ ਮੁਹਿੰਮ ਸ਼ੁਰੂ
ਅਸ਼ੋਕ ਵਰਮਾ
ਭਗਤਾ ਭਾਈ, 26 ਜੁਲਾਈ 2025 : ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ- ਅੱਡਾ ਭਗਤਾ, ਇਲਾਕੇ ਦਾ ਵਿੱਦਿਆ ਪੱਖੋਂ ਸਿਰਕੱਢ ਸਕੂਲ ਹੈ। ਇਸ ਸਕੂਲ ਵਿੱਚ ਸਿੱਖਿਆ ਅਤੇ ਸਿੱਖਿਆ ਨਾਲ ਸੰਬੰਧਿਤ ਗਤੀਵਿਧੀਆਂ ਇਸ ਸਕੂਲ ਦੇ ਅਧਿਆਪਕਾ ਮੈਡਮ ਅੰਮ੍ਰਿਤਪਾਲ ਕਲੇਰ ਕਰਾਉਂਦੇ ਹੀ ਰਹਿੰਦੇ ਹਨ। ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਇਸ ਸਕੂਲ ਵਿੱਚ ਬੱਚੇ ਆਪਣਾ ਜਨਮ ਦਿਨ ਪੌਦੇ ਲਗਾ ਕੇ ਮਨਾਉਂਦੇ ਹਨ।
ਪਿਛਲੇ ਦਿਨੀਂ ਸੀਐਚਟੀ ਹਰਜੀਤ ਸਿੰਘ ਦੀ ਰਹਿਨੁਮਾਈ ਹੇਠ ਚਲਾਈ ਹੋਈ ਇਸੇ ਮੁਹਿੰਮ ਤਹਿਤ ਬੱਚਿਆਂ ਨੇ ਜਨਮ ਦਿਨ ਉੱਤੇ ਪੌਦੇ ਲਗਾਏ। ਸਮੇਤ ਅਧਿਆਪਕਾਂ ਬੱਚਿਆਂ ਨੇ ਵਚਨਵੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸਾਨੂੰ ਇੱਕ ਪੌਦਾ ਲਾਉਣਾ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਪੌਦੇ ਵੱਡੇ ਹੋਣਗੇ ਜਿਸ ਨਾਲ ਸਾਡੇ ਵਾਤਾਵਰਨ ਵਿੱਚ ਯਕੀਨਨ ਸੁਧਾਰ ਹੋਵੇਗਾ। ਇਸ ਮੌਕੇ ਗਗਨਦੀਪ,ਹਰਪਰਦੀਪ ਕੌਰ ,ਬਲਜੀਤ ਸਿੰਘ, ਗੁਰਮੀਤ ਕੌਰ, ਮਨਦੀਪ ਕੌਰ, ਸ਼ਿੰਕੂ ਬਾਲਾ ,ਮੀਨਾ ਰਾਣੀ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।