ਗੁਰਦੁਆਰਾ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ ਵਿੱਚ ਛਿੜਿਆ ਵਿਵਾਦ
ਘਟਨਾ ਦੀ ਹੋਈ ਵੀਡੀਓ ਵਾਇਰਲ
ਦੋਨਾਂ ਧਿਰਾਂ ਨੇ ਲਗਾਏ ਇੱਕ ਦੂਜੇ ਉੱਪਰ ਆਰੋਪ
ਰੋਹਿਤ ਗੁਪਤਾ
ਗੁਰਦਾਸਪੁਰ ,26 ਜੁਲਾਈ 2025 :
ਗੁਰਦਾਸਪੁਰ ਦੇ ਹਰਦੋਛਨੀਆ ਰੋਡ ਤੇ ਸਥਿਤ ਹਯਾਤ ਨਗਰ ਕਲੋਨੀ ਵਿੱਚ ਸਵੇਰੇ ਉਸ ਵੇਲੇ ਮਾਹੌਲ ਤਨਾਵ ਪੂਰਨ ਹੋ ਗਿਆ ਜਦ ਗੁਰਦੁਆਰਾ ਸਾਹਿਬ ਬਣਾਉਣ ਨੂੰ ਲੈ ਕੇ ਖਰੀਦੀ ਜ਼ਮੀਂਨ ਅਤੇ ਰਸਤੇ ਨੂੰ ਲੈਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਪਿੰਡ ਦੀ ਸੰਗਤ ਜਿੱਥੇ ਪਿੰਡ ਤੇ ਹੀ ਇੱਕ ਵਿਅਕਤੀ ਤੇ ਗੁਰਦੁਆਰਾ ਸਾਹਿਬ ਦੀ ਜਮੀਨ ਦੀ ਰਜਿਸਟਰੀ ਆਪਣੇ ਨਾ ਕਰਵਾ ਕੇ ਹੜਪਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾ ਰਹੀ ਹੈ ਉਥੇ ਹੀ ਦੂਸਰੀ ਧਿਰ ਦੇ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੀ ਸੰਗਤ ਸਮੇਂ ਤੇ ਪੈਸੇ ਨਹੀਂ ਦੇ ਪਾਈ ਇਸ ਲਈ ਇਹ ਜਮੀਨ ਉਸਨੇ ਆਪਣੇ ਪੈਸਿਆਂ ਨਾਲ ਖਰੀਦ ਲਈ ਸੀ।
ਪਿੰਡ ਹਯਾਤ ਨਗਰ ਕਲੋਨੀ ਦੇ ਵਾਸੀਆਂ ਅਨੁਸਰ ਉਹਨਾ ਵੱਲੋ ਗੁਰਦੁਆਰਾ ਸਾਹਿਬ ਬਣਾਉਣ ਲਈ 30 ਮਰਲੇ ਦਾ ਪਲਾਟ ਖਰੀਦਣ ਲਈ ਕਲੋਨੀ ਨਿਵਾਸੀ ਹੀ ਇੱਕ ਵਿਅਕਤੀ ਤਰਸੇਮ ਸਿੰਘ ਨੂੰ 17 ਲੱਖ 86 ਹਜਾਰ ਕੈਸ਼ ਅਤੇ ਕਲੋਨੀ ਮਾਲਕ ਡੀਲਰਾਂ ਵੱਲੋਂ ਦਸ ਮਰਲੇ ਦਾ ਪਲਾਟ ਅਤੇ 2 ਲੱਖ ਰੁਪਿਆ ਦਿੱਤਾ ਗਿਆ ਸੀ ਜੋ ਅਸੀਂ ਕਲੋਨੀ ਵਾਸੀਆਂ ਨੇ ਕਮੇਟੀਆਂ ਪਾ ਕੇ ਅਤੇ ਉਗਰਾਹੀ ਕਰਕੇ ਗੁਰਦੁਆਰਾ ਬਣਾਉਣ ਲਈ ਪੈਸਾ ਇਕੱਠਾ ਕੀਤਾ ਸੀ ਪਰ ਤਰਸੇਮ ਸਿੰਘ ਨੇ ਪਹਿਲਾਂ ਆਪਣੇ ਨਾਂ ਦੇ ਉੱਪਰ ਬਿਆਨਾ ਕਰਵਾ ਲਿਆ ਫਿਰ ਸਾਨੂੰ ਬਿਨਾਂ ਦੱਸੇ 20 ਮਰਲੇ ਦੀ ਰਜਿਸਟਰੀ ਗੁਰਦੁਆਰਾ ਸਾਹਿਬ ਦੇ ਨਾਮ ਤੇ ਕਰਵਾ ਦਿੱਤੀ ਅਤੇ ਦਸ ਮਰਲੇ ਪਲਾਟ ਕਿਸੇ ਹੋਰ ਨੂੰ ਵੇਚ ਦਿੱਤਾ ਅਤੇ ਅੱਜ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਦੀ ਗਲੀ ਨੂੰ ਵੀ ਉਹ ਬੰਦ ਕਰਨ ਲੱਗਾ ਸੀ ਜਿਸ ਦੇ ਵਿਰੋਧ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ। ਉਹਨਾਂ ਨੇ ਪ੍ਰਸ਼ਾਸਨ ਅਤੇ ਨਿਹੰਗ ਜਥੇਬੰਦੀਆਂ ਤੋਂ ਗੁਹਾਰ ਲਗਾਈ ਹੈ ਕਿ ਇਸ ਗੁਰਦੁਆਰੇ ਬਣਾਉਣ ਵਾਸਤੇ ਉਹਨਾਂ ਦੀ ਮਦਦ ਕੀਤੀ ਜਾਵੇ ਅਤੇ ਉਨਾਂ ਨੂੰ ਇਨਸਾਫ ਦਿਲਾਇਆ ਜਾਵੇ
ਉਥੇ ਦੂਸਰੇ ਧਿਰ ਦਾ ਵਿਅਕਤੀ ਤਰਸੇਮ ਸਿੰਘ ਵੀ ਕੈਮਰੇ ਸਾਹਮਣੇ ਆਇਆ ਅਤੇ ਦੱਸਿਆ ਕਿ ਉਹਨਾਂ ਉੱਪਰ ਲਗਾਏ ਆਰੋਪ ਝੂਠੇ ਅਤੇ ਬੇਬੁਨਿਆਦ ਹਨ । ਉਹਨਾਂ ਕਿਹਾ ਕਿ ਉਹਨਾਂ ਕੋਲੋਂ ਸਾਰਾ ਰਿਕਾਰਡ ਮੌਜੂਦ ਹੈ। ਇਹ ਜਗਹਾ ਉਹਨਾਂ ਨੇ ਪਹਿਲਾਂ ਇੱਕ ਮਹੀਨਾ ਪਹਿਲਾਂ ਖਰੀਦੀ ਸੀ ਸੰਗਤ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਛੇ ਮਹੀਨੇ ਲਗਾਤਾਰ 20 ਹਜਾਰ ਦੇ ਹਿਸਾਬ ਨਾਲ ਉਗਰਾਹੀ ਇਕੱਠੀ ਕਰਕੇ ਦਿੰਦੇ ਰਵਾਂਗੇ ਪਰ ਇਹਨਾਂ ਨੇ ਬਾਅਦ ਵਿੱਚ ਉਗਰਾਹੀ ਦੇਣੀ ਬੰਦ ਕਰ ਦਿੱਤੀ ਇਹਨਾਂ ਕੋਲੋਂ ਪੈਸੇ ਇਕੱਠੇ ਨਹੀਂ ਹੋਏ ਅਤੇ ਅਸੀਂ ਫਿਰ ਰਜਿਸਟਰੀ ਕਰਵਾਉਣੀ ਸੀ ਜਿਸ ਦਾ ਟਾਈਮ ਲੰਘ ਰਿਹਾ ਸੀ ਅਤੇ ਫਿਰ ਇਹੋ ਸੰਗਤ ਵੱਲੋਂ ਕਿਹਾ ਗਿਆ ਸੀ ਕਿ ਦਸ ਮਰਲੇ ਜਗਹਾ ਇਸ ਵਿੱਚੋਂ ਅਤੇ ਦਸ ਮਰਲੇ ਦਾਨ ਕੀਤੀ ਹੋਈ ਜਗ੍ਹਾ ਵੇਚ ਕੇ ਗੁਰਦੁਆਰਾ ਸਾਹਿਬ 20 ਮਰਲੇ ਵਿੱਚ ਬਣਾ ਦਿੱਤਾ ਜਾਵੇ ,,, ਮੈਂ 20 ਮਰਲੇ ਦੀ ਰਜਿਸਟਰੀ ਗੁਰਦੁਆਰਾ ਸਾਹਿਬ ਦੇ ਨਾਂ ਤੇ ਕਰਵਾਈ,,,, ਅਤੇ ਜਿਹੜਾ ਇਹ ਦੀਵਾਰ ਵਾਲੀ ਗੱਲ ਕਰ ਰਹੇ ਹਨ ਉਹ ਦੂਸਰੀ ਕਲੋਨੀ ਦੀ ਜਗ੍ਹਾ ਹੈ ਗੁਰਦੁਆਰਾ ਸਾਹਿਬ ਦੂਸਰੀ ਕਲੋਨੀ ਵਿੱਚ ਪੈਂਦਾ ਹੈ ਅਤੇ ਇਹ ਕਲੋਨੀ ਦੂਸਰੀ ਕਲੋਨੀ ਵਿੱਚ ਪੈਂਦੀ ਹੈ ਗੁਰਦੁਆਰਾ ਸਾਹਿਬ ਦਾ ਇਧਰ ਕੋਈ ਰਸਤਾ ਨਹੀਂ ਹੈ ।ਬਾਕੀ ਇਹ ਲੋਕ ਮੈਨੂੰ ਅਪਸ਼ਬਦ ਬੋਲਦੇ ਹਨ। ਜਿਸ ਸਬੰਧੀ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ।