ਸੈਰ-ਸਪਾਟਾ: ਦੇਸ਼ ਪੁਕਾਰੇ-ਆਪਣੇ ਕੰਮ ਸਵਾਰੇ
ਨਵੰਬਰ 2024 ਦੇ ਵਿਚ 321,216 ਲੋਕ ਨਿਊਜ਼ੀਲੈਂਡ ਆਏ-8904 ਭਾਰਤੀ ਵੀ ਸ਼ਾਮਿਲ
-ਪਿਛਲੇ 12 ਮਹੀਨਿਆਂ ਵਿਚ ਪਹੁੰਚੇ ਭਾਰਤੀਆਂ ਦੀ ਗਿਣਤੀ 82,078
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 23 ਜਨਵਰੀ 2025:-ਅੰਕੜਾ ਵਿਭਾਗ ਵੱਲੋਂ ਨਿਊਜ਼ੀਲੈਂਡ ਘੁੰਮਣ ਆਉਣ ਵਾਲਿਆਂ ਦੇ ਜਾਰੀ ਤਾਜ਼ਾ ਅੰਕੜੇ ਦਸਦੇ ਹਨ ਕਿ ਨਵੰਬਰ 2024 ਦੇ ਵਿਚ ਕੁੱਲ 321, 216 ਲੋਕ ਇਥੇ ਆਏ ਹਨ। ਇਨ੍ਹਾਂ ਲੋਕਾਂ ਦੀ ਆਮਦ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਵਿਚ ਵੰਡਿਆ ਗਿਆ ਹੈ। ਓਸ਼ੀਆਨਾ ਸ਼੍ਰੇਣੀ ਅਧੀਨ ਕੁੱਲ 140,888 ਲੋਕ ਆਏ ਹਨ। ਜਿਸ ਦੇ ਵਿਚ ਆਸਟਰੇਲੀਆ ਦੇ 123,275, ਫੀਜ਼ੀ ਦੇ 3,656, ਫ੍ਰੈਂਚ ਪਾਲੀਨੇਸ਼ੀਆ ਦੇ 2,763, ਟੋਂਗਾ ਦੇ 2,385, ਸਾਮੋਆ ਦੇ 2,918, ਵਾਨਾਤੂ ਦੇ 1,399, ਕੁੱਕ ਆਈਲੈਂਡ ਦੇ 1,198, ਨਿਊ ਕੈਲੀਡੋਨੀਆ ਦੇ 826 ਸ਼ਾਮਿਲ ਹਨ।
ਏਸ਼ੀਆ ਸ਼੍ਰੇਣੀ ਅਧੀਨ 71,318 ਲੋਕ ਇਥੇ ਆਏ ਹਨ। ਜਿਸ ਦੇ ਵਿਚ ਚੀਨ ਤੋਂ 20,683, ਇੰਡੀਆ ਤੋਂ 8904, ਕੋਰੀਆ ਤੋਂ 8882, ਸਿੰਗਾਪੋਰ ਤੋਂ 8003, ਜਾਪਾਨ ਤੋਂ 6243, ਤਾਇਵਾਨ ਤੋਂ 4620, ਮਲੇਸ਼ੀਆ ਤੋਂ 3014, ਹਾਂਗਕਾਂਗ ਤੋਂ 2868, ਫਿਲਪੀਨਜ਼ ਤੋਂ 2511, ਥਾਈਲੈਂਡ 1574, ਇੰਡੋਨੇਸ਼ੀਆ ਤੋਂ 1494, ਸ੍ਰੀ ਲੰਕਾ ਤੋਂ 689 ਅਤੇ ਵੀਅਤਨਾਮ ਤੋਂ 702 ਆਏ ਹਨ। ਯੂਰੋਪ ਤੋਂ 51,790 ਲੋਕ ਆਏ ਹਨ। ਅਮਰੀਕਾ ਸ਼ੇਣੀ ਅਧੀਨ ਕੁੱਲ 46,934 ਲੋਕ ਆਏ ਹਨ। ਜਿਨ੍ਹਾਂ ਨੇ ਕੁਝ ਜਾਣਕਾਰੀ ਨਹੀਂ ਦਿੱਤੀ ਉਹ 5512 ਲੋਕ ਆਏ ਹਨ।
ਇੰਡੀਆ ਵਾਲੇ ਭਾਰਤ ਤੋਂ ਨਵੰਬਰ 2024 ਤੱਕ ਹੋਏ ਪੂਰੇ ਸਾਲ ਦੇ ਵਿਚ 82,078 ਲੋਕ ਇਥੇ ਆਏ ਹਨ। ਪ੍ਰਤੀ ਦਿਨ ਦਾ ਹਿਸਾਬ ਲਾਇਆ ਜਾਵੇ ਤਾਂ 225 ਦੇ ਕਰੀਬ ਰੋਜ਼ਾਨਾ ਪਹੁੰਚ ਰਹੇ ਹਨ। ਪਿਛਲੇ ਸਾਲ ਨਵੰਬਰ ਮਹੀਨੇ ਦੇ ਮੁਕਾਬਲੇ 437 ਭਾਰਤੀ ਲੋਕ ਅਜੇ ਘੱਟ ਆਏ ਹਨ। ਇਨ੍ਹਾਂ ਵਿਚੋਂ 3206 ਲੋਕ ਇਥੇ ਨਵੰਬਰ 2024 ਮਹੀਨੇ ਹਾਲੀਡੇਅ ਕਰਨ (ਛੁੱਟੀਆਂ) ਕੱਟਣ ਆਏ ਸਨ। ਸਲਾਨਾ ਵੇਖਿਆ ਜਾਵੇ ਤਾਂ 23,145 ਲੋਕ ਛੁੱਟੀਆਂ ਕੱਟਣ ਦੇ ਮਨੋਰਥ ਨਾਲ ਆਏ ਹਨ। ਰਿਸ਼ਤੇਦਾਰਾ ਨੂੰ ਮਿਲਣ ਆਉਣ ਵਾਲਿਆਂ ਵਿਚ ਨਵੰਬਰ ਮਹੀਨੇ 4128 ਰਹੇ ਜਦ ਕਿ ਸਲਾਨਾ ਦੀ ਗਿਣਤੀ 38,524 ਰਹੀ। ਨਿਊਜ਼ੀਲੈਂਡ ਦੇ ਪੱਕੇ ਪਰ ਭਾਰਤੀਆਂ ਦੀ ਇਥੇ ਨਵੰਬਰ ਮਹੀਨੇ ਆਉਣ ਦੀ ਗਿਣਤੀ 9171 ਰਹੀ ਜਦ ਕਿ ਸਲਾਨਾ ਇਹੀ ਗਿਣਤੀ 100,283 ਰਹੀ।
ਮਾਈਗ੍ਰੇਸ਼ਨ ਇਸ ਸ਼੍ਰੇਣੀ ਦੇ ਵਿਚ ਉਹ ਲੋਕ ਆਉਂਦੇ ਹਨ ਜਿਨ੍ਹਾਂ ਨੇ ਇਸ ਦੇਸ਼ ਨੂੰ ਰਹਿਣ ਲਈ ਚੁਣਿਆ ਹੈ। 12 ਮਹੀਨਿਆਂ ਦਾ ਹਿਸਾਬ ਕਿਤਾਬ ਲਗਾ ਕੇ ਇਹ ਅੰਕੜੇ ਤਿਆਰ ਕੀਤੇ ਜਾਂਦੇ ਹਨ। ਭਾਰਤੀਆਂ ਨੇ ਇਸ ਦੇ ਵਿਚ ਬਾਜ਼ੀ ਮਾਰੀ ਹੈ। ਨਵੰਬਰ ਮਹੀਨੇ ਖਤਮ ਹੋਏ ਸਾਲ ਦੇ ਵਿਚ ਭਾਰਤੀਆਂ ਦੀ ਗਿਣਤੀ 28,500 ਰਹੀ। ਸਾਰੇ ਹਿਸਾਬ-ਕਿਤਾਬ ਲਾ ਕੇ ਵੇਖਿਆ ਜਾਵੇ ਤਾਂ ਅੰਕੜਾ ਵਿਭਾਗ ਅਨੁਸਾਰ ਇਥੇ ਨਵੰਬਰ ਮਹੀਨੇ ਖਤਮ ਹੋਏ ਸਾਲ ਦੌਰਾਨ 30, 600 ਲੋਕਾਂ ਦਾ ਵਾਧਾ ਹੋਇਆ ਹੈ।
ਸੋ ਅੰਤ ਇਹੀ ਕਹਿ ਸਕਦੇ ਹਾਂ ਕਿ ਇਹ ਦੇਸ਼ ਦੂਸਰੇ ਦੇਸ਼ਾਂ ਨੂੰ ਪੁਕਾਰ ਰਿਹਾ ਹੈ ਅਤੇ ਆਪਣੇ ਕੰਮ ਸੰਵਾਰ ਰਿਹਾ ਹੈ।