ਅਦਾਲਤ ਵੱਲੋਂ ਸਾਧਵੀ ਪ੍ਰਗਿਆ ਠਾਕਰ ਨੂੰ ਬਰੀ ਕਰਨ ਤੋਂ ਬਾਅਦ ਭਾਜਪਾ ਆਗੂਆਂ ਨੇ ਲੱਡੂ ਵੰਡੇ
ਅਸ਼ੋਕ ਵਰਮਾ
ਬਠਿੰਡਾ, 31 ਜੁਲਾਈ 2025 : ਸਾਲ 2008 ਵਿੱਚ ਮਾਲੇਗਾਓਂ ਧਮਾਕੇ ਮਾਮਲੇ ਵਿੱਚ ਕਾਂਗਰਸ ਨੇ ਹਿੰਦੂਆਂ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਸਾਧਵੀ ਪ੍ਰਗਿਆ, ਕਰਨਲ ਪੁਰੋਹਿਤ ਸਮੇਤ ਸੱਤ ਲੋਕਾਂ ’ਤੇ ਝੂਠਾ ਮਾਮਲਾ ਦਰਜ ਕਰਕੇ "ਭਗਵਾ ਅੱਤਵਾਦ" ਦਾ ਝੂਠਾ ਨੈਰੇਟਿਵ ਬਣਾਇਆ। ਸਾਧਵੀ ਪ੍ਰਗਿਆ ਠਾਕੁਰ ਨੂੰ ਅਮਾਨਵੀ ਯਾਤਨਾਵਾਂ ਅਤੇ ਮਾਨਸਿਕ ਉਤਪੀੜਨ ਦਾ ਸਾਮਣਾ ਕਰਨਾ ਪਿਆ, ਜਿਸਦੀ ਸੱਚਾਈ ਨੂੰ 17 ਸਾਲ ਬਾਅਦ ਅਦਾਲਤ ਨੇ ਬੇਨਕਾਬ ਕਰਕੇ ਸਭ ਨੂੰ ਬਾਇਜਤ ਬਰੀ ਕਰਨ ਤੇ ਭਾਜਪਾ ਆਗੂਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਤੇ ਫੈਂਸਲੇ ਦਾ ਸਵਾਗਤ ਕੀਤਾ।ਭਾਜਪਾ ਯੁਵਾ ਮੋਰਚਾ ਦੇ ਪ੍ਰਦੇਸ਼ ਕਾਰਜਕਾਰੀ ਮੈਂਬਰ ਸੰਦੀਪ ਅਗਰਵਾਲ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸਨੂੰ ਨਵੇਂ ਯੁਗ ਦੀ ਸ਼ੁਰੂਆਤ ਕਰਾਰ ਦਿੱਤਾ। ਸੰਦੀਪ ਅਗਰਵਾਲ ਨੇ ਕਿਹਾ ਕਿ ਕਾਂਗਰਸ ਨੇ ਰਾਜਨੀਤਿਕ ਦੁਰਭਾਵ ਵਿੱਚ ਸਾਧਵੀ ਪ੍ਰਗਿਆ ਸਿੰਘ ਅਤੇ ਕਰਨਲ ਪੁਰੋਹਿਤ ਨੂੰ ਨਿਸ਼ਾਨਾ ਬਣਾਇਆ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਰਾਜਨੀਤਿਕ ਲਾਭ ਲਈ "ਭਗਵਾ ਅੱਤਵਾਦ" ਵਰਗਾ ਘਿਨਾਉਣਾ ਅਤੇ ਅਪਮਾਨਜਨਕ ਸ਼ਬਦ ਉਚਾਰ ਕੇ ਕਰੋੜਾਂ ਦੇਸ਼ਭਗਤ ਹਿੰਦੂਆਂ ਦੀ ਭਾਵਨਾ ਨੂੰ ਠੇਸ ਪਹੁੰਚਾਈ। ਪਰੰਤੂ ਦੇਸ਼ ਦੀ ਨਿਆਂ ਪ੍ਰਣਾਲੀ ਨੇ ਕਾਂਗਰਸ ਦੇ ਝੂਠ ਨੂੰ ਬੇਨਕਾਬ ਕਰ ਦਿੱਤਾ ਹੈ। ਕਾਂਗਰਸ ਨੂੰ ਇਸ ਸਾਜ਼ਿਸ਼ ਲਈ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ, ਭਾਜਪਾ ਸਕੱਤਰ ਆਸ਼ੂਤੋਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਵਿਚ ਮੌਜੂਦ ਹਿੰਦੂ ਨੇਤਾਵਾਂ ਨੂੰ ਅਸਤੀਫਾ ਦੇ ਕੇ ਕਾਂਗਰਸ ਦੀ ਹਿੰਦੂ ਵਿਰੋਧੀ ਮਾਨਸਿਕਤਾ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ’ਤੇ ਭਾਜਪਾ ਬੁੱਧਿਜੀਵੀ ਸੈੱਲ ਦੀ ਪ੍ਰਦੇਸ਼ ਸੰਘਠਨ ਸਕੱਤਰ ਸੋਨੀਆ ਨਈਅਰ ਨੇ ਕਿਹਾ ਕਿ ਸੱਚਾਈ ਪਰੇਸ਼ਾਨ ਹੋ ਸਕਦੀ ਹੈ ਪਰ ਕਦੇ ਵੀ ਹਾਰਦੀ ਨਹੀਂ। ਅਦਾਲਤ ਦਾ ਇਹ ਫੈਸਲਾ ਸਨਾਤਨ ਲਈ ਗੌਰਵਮਈ ਅਤੇ ਇਤਿਹਾਸਕ ਹੈ।