ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
ਗੁਰਪ੍ਰੀਤ ਸਿੰਘ
- ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਰਵੰਤ ਸਿੰਘ ਉਰਫ ਮੰਗਾ ਦੇ ਖਿਲਾਫ ਪਿਹਲਾ ਵੀ ਦੋ ਮਾਮਲੇ ਦਰਜ ਹਨ
- ਉਨ੍ਹਾਂ ਕਿਹਾ ਕਿ ਇਨ੍ਹਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ
- ਪੁਲੀਸ ਅਧਿਕਾਰੀ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ
- ਉਨ੍ਹਾਂ ਕਿਹਾ ਕਿ ਗੁਰਵੰਤ ਸਿੰਘ ਉਰਫ ਮੰਗਾ ਜਮਾਨਤ ਤੇ ਜੇਲ ਤੋਂ ਬਾਹਰ ਆਈਆ ਹੈ
ਅੰਮ੍ਰਿਤਸਰ, 23 ਜਨਵਰੀ 2025 - ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਤੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿਮ ਤੇ ਤਹਿਤ ਥਾਣਾ ਸੁਲਤਾਨ ਵਿੰਡ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਗਿਰਿਫਤਾਰ ਕਰ ਉਹਨਾਂ ਕੋਲੋਂ 840 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਚੰਦਰ ਮੋਹਨ ਸਮੇਤ ਸਾਥੀ ਕਰਮਚਾਰੀਆਂ ਵਲੋ ਦੋਸ਼ੀ ਗੁਰਵੰਤ ਸਿੰਘ ਉਰਫ ਮੰਗਾ ਅਤੇ ਪਲਵਿੰਦਰ ਸਿੰਘ ਉਰਫ* ਸਨੀ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ 840 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿਰਫਤਾਰ ਦੋਸ਼ੀ ਗੁਰਵੰਤ ਸਿੰਘ ਉਰਫ ਮੰਗਾ ਦੇ ਖਿਲਾਫ ਪਿਹਲਾ ਵੀ ਦੋ ਮਾਮਲੇ ਦਰਜ ਹਨ ਉਹਨਾਂ ਕਿਹਾ ਕਿ ਗੁਰਵੰਤ ਸਿੰਘ ਉਰਫ ਮੰਗਾ ਜਮਾਨਤ ਤੇ ਜੇਲ ਵਿੱਚੋ ਬਾਹਰ ਆਈਆ ਹੈ ਉਣਾ ਕਿਹਾ ਕਿ ਬਾਹਰ ਆ ਕੇ ਇੱਸ ਵੱਲੋ ਨਸ਼ੇ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸਦੇ ਚਲਦੇ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਨ੍ਹਾਂ ਦੋਸ਼ੀਆਂ ਕੋਲੋਂ ਬਰੀਕੀ ਨਾਲ ਪੁੱਛਗਿੱਛ ਕਰਕੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।