ਬਜ਼ੁਰਗ ਔਰਤ ਦਵਾਈਆਂ ਤੋਂ ਮੁਹਤਾਜ , ਪੁੱਤਰ ਸਮੇਂ ਤੋਂ ਪਹਿਲੇ ਹੋਇਆ ਬੁੱਢਾ ਮਾਂ ਪੁੱਤ ਲਗਾ ਰਹੇ ਮਦਦ ਦੀ ਗੁਹਾਰ
- (ਮਦਦ ਲਈ ਸੰਪਰਕ_ 9814728893 ਸੁਮੀਤ ਮਹਾਜਨ ਸ਼ਿਵ ਭੂਮੀ ਸੇਵਾ ਸਮਿਤੀ ) ਕਿਰਪਾ ਕਰਕੇ ਨੰਬਰ ਸਕਰੀਨ ਤੇ ਫਲੈਸ਼ ਕਰ ਦਿੱਤਾ ਜਾਵੇ.
ਰੋਹਿਤ ਗੁਪਤਾ
ਗੁਰਦਾਸਪੁਰ 4 ਫਰਵਰੀ 2025 - ਸੂਬੇ ਵਿੱਚ ਕੁਝ ਅਜਿਹੇ ਪਰਿਵਾਰ ਵੀ ਹਨ ਜੋ ਸਰਕਾਰੀ ਮਦਦ ਦੇ ਸਹੀ ਹੱਕਦਾਰ ਤਾਂ ਹਨ ਪਰ ਉਹਨਾਂ ਤੱਕ ਸਰਕਾਰੀ ਮਦਦ ਨਹੀਂ ਪਹੁੰਚ ਪਾਉਂਦੀ। ਗੁਰਦਾਸਪੁਰ ਦੇ ਗੀਤਾ ਰੋਡ ਤੇ ਇੱਕ ਕੱਚੇ ਘਰ ਵਿੱਚ ਰਹਿਣ ਵਾਲੀ 80 ਸਾਲਾ ਬਜ਼ੁਰਗ ਕ੍ਰਿਸ਼ਨਾਵਤੀ ਦੇ ਦੋ ਪੁੱਤਰ ਹਨ ਪਰ ਇੱਕ ਛੋਟਾ ਜੋ ਵਿਆਹਿਆ ਹੋਇਆ ਹੈ ਆਪਣੇ ਪਰਿਵਾਰ ਨਾਲ ਵੱਖ ਹੋ ਕੇ ਰਹਿ ਰਿਹਾ ਹੈ ਅਤੇ ਉਹ ਆਪਣੀ ਮਾਂ ਤੇ ਵੱਡੇ ਭਰਾ ਦੀ ਕੋਈ ਮਦਦ ਨਹੀਂ ਕਰਦਾ ਤੇ ਦੂਜਾ ਗਰੀਬੀ ਅਤੇ ਸੱਟ ਲੱਗਣ ਕਾਰਨ ਸਮੇਂ ਤੋਂ ਪਹਿਲਾਂ ਬੁੱਢਾ ਹੋ ਚੁੱਕਿਆ ਨਜ਼ਰ ਆਉਂਦਾ ਹੈ।
ਘਰ ਦੀ ਛੱਤ ਬਰਸਾਤਾਂ ਵਿੱਚ ਟੱਪ ਟੱਪ ਚੌਂਦੀ ਹੈ ਅਤੇ ਕਦੀ ਵੀ ਡਿੱਗ ਸਕਦੀ ਹੈ। ਵੱਡਾ ਪੁੱਤਰ ਜੋ ਕੁਂਆਰਾ ਹੈ ਛੇ ਮਹੀਨੇ ਤੋਂ ਘਰ ਵਿੱਚ ਬੈਠਾ ਹੈ ਕਿਉਂਕਿ ਬਾਂਹ ਤੇ ਸੱਟ ਲੱਗਣ ਕਾਰਨ ਬਾਂਹ ਨਕਾਰਾ ਹੋ ਚੁੱਕੀ ਹੈ । ਪੈਸੇ ਨਾ ਹੋਣ ਕਾਰਨ ਇਲਾਜ ਵੀ ਨਹੀਂ ਕਰਵਾ ਪਾ ਰਿਹਾ । ਅਜਿਹੇ ਵਿੱਚ ਪਰਿਵਾਰ ਸਮਾਜ ਸੇਵੀ ਜਥੇਬੰਦੀਆਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।