ਦਿੱਲੀ ਚੋਣਾਂ 2025: ਅੱਜ ਸ਼ਾਮ 5 ਵਜੇ ਚੋਣ ਪ੍ਰਚਾਰ ਦਾ ਰੌਲਾ ਰੁੱਕ ਜਾਵੇਗਾ
ਭਾਜਪਾ ਕਰੇਗੀ 22 ਰੈਲੀਆਂ, AAP ਵੀ ਕਰੇਗੀ 9 ਰੋਡ ਸ਼ੋਅ
ਨਵੀਂ ਦਿੱਲੀ: ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ 'ਚ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦਾ ਸ਼ੋਰ ਅੱਜ ਸ਼ਾਮ 5 ਵਜੇ ਤੱਕ ਬੰਦ ਹੋ ਜਾਵੇਗਾ। ਦਿੱਲੀ ਵਿੱਚ ਚੋਣ ਪ੍ਰਚਾਰ ਦੇ ਆਖਰੀ ਦਿਨ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵੇਂ ਹੀ ਪਿਛਲੇ ਦਿਨੀ ਇੱਕ ਤੋਂ ਬਾਅਦ ਇੱਕ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਅੱਜ ਦਿੱਲੀ ਵਿੱਚ ਭਾਜਪਾ ਦੇ 22 ਅਤੇ ਆਮ ਆਦਮੀ ਪਾਰਟੀ ਦੇ 9 ਰੋਡ ਸ਼ੋਅ ਅਤੇ ਰੈਲੀਆਂ ਹੋਣਗੀਆਂ। ਦਿੱਲੀ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਤਰਫੋਂ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਸਮੇਤ ਹੋਰ ਆਗੂ ਆਖਰੀ ਦਿਨ ਚੋਣ ਪ੍ਰਚਾਰ ਲਈ ਮੈਦਾਨ 'ਚ ਉਤਰੇ ਹਨ। ਇਸ ਦੇ ਨਾਲ ਹੀ ਭਾਜਪਾ ਨੇ ਵੀ ਦਿੱਲੀ ਚੋਣਾਂ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ ਅਤੇ ਇਸ ਲਈ 22 ਰੈਲੀਆਂ ਕੀਤੀਆਂ ਹਨ।