ਗੁਰਦਾਸਪੁਰ ਨੂੰ ਮਿਲਿਆ ਨਵਾਂ ਏਡੀਸੀ (ਜ), ਪੜ੍ਹੋ ਪੂਰੀ ਖਬਰ
ਰੋਹਿਤ ਗੁਪਤਾ
ਗੁਰਦਾਸਪੁਰ, 6 ਦਸੰਬਰ 2024 - ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡੇ ਪੱਧਰ 'ਤੇ ਆਈਏਐਸ ਅਫਸਰਾਂ ਅਤੇ ਪੀਸੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੌਰਾਨ ਸਰਕਾਰ ਨੇ ਗੁਰਦਾਸਪੁਰ ਦੇ ਏਡੀਸੀ ਜਨਰਲ ਦਾ ਵੀ ਤਬਾਦਲਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਵੱਲੋਂ ਗੁਰਦਾਸਪੁਰ ਦੇ ਏਡੀਸੀ ਜਨਰਲ PCS ਸੁਰਿੰਦਰ ਸਿੰਘ ਦਾ ਤਬਾਦਲਾ ਕਰਕੇ, ਉਨਾਂ ਦੀ ਥਾਂ 'ਤੇ ਹਰਜਿੰਦਰ ਸਿੰਘ ਆਈਏਐਸ ਅਫਸਰ ਨੂੰ ਨਿਯੁਕਤ ਕੀਤਾ ਗਿਆ ਹੈ।