ਗੁਰਦਾਸਪੁਰ ਦੇ ਪਿੰਡ ਮਿਆਕੋਟ ਵਿੱਚ ਸ਼ਰੇਆਮ ਗੁੰਡਾਗਰਦੀ, ਪਰਿਵਾਰ ਤੇ ਕੀਤਾ ਹਮਲਾ,CCTV ਵੀ ਹੋ ਰਹੀ ਵਾਇਰਲ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਮਿਆਕੋਟ ਵਿੱਚ ਜਮੀਨੀ ਵਿਵਾਦ ਨੂੰ ਲੈ ਕੇ ਰਜੇਸ਼ ਕੁਮਾਰ ਦੇ ਪਰਿਵਾਰ ਤੇ ਇੱਕ ਔਰਤ ਵੱਲੋਂ 40 ਦੇ ਕਰੀਬ ਬਾਹਰੋਂ ਹਮਲਾਵਰ ਮੰਗਵਾ ਕੇ ਹਮਲਾ ਕਰਾਉਣ ਦੇ ਦੋਸ਼ ਲਗਾਏ ਗਏ ਹਨ। ਇਸ ਦੌਰਾਨ ਰਾਜੇਸ਼ ਕੁਮਾਰ ਦੇ ਪਰਿਵਾਰ ਦੇ ਘਰ ਦੀ ਕਾਫੀ ਭੰਨਤੋੜ ਵੀ ਕੀਤੀ ਅਤੇ ਰਾਜੇਸ਼ ਕੁਮਾਰ ਅਤੇ ਉਸਦੇ ਚਾਚੇ ਨੂੰ ਫੱਟੜ ਕਰ ਦਿੱਤਾ ਗਿਆ ।
ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਇੱਕ ਔਰਤ ਨਾਲ ਸਾਡਾ ਜਮੀਨੀ ਵਿਵਾਦ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਜਿਸ ਨੂੰ ਲੈਕੇ ਇਸ ਮਹਿਲਾ ਨੇ ਆਪਣੇ ਸਮਰਥਕਾਂ ਸਮੇਤ 40 ਦੇ ਕਰੀਬ ਲੋਕਾਂ ਨੂੰ ਬੁਲਾ ਕੇ ਸਾਡੇ ਘਰ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਸਾਡੇ ਘਰ ਦੀ ਕਾਫੀ ਭੰਨਤੋੜ ਵੀ ਕੀਤੀ ਅਤੇ ਸਾਡੇ ਘਰ ਵਿੱਚ ਲੱਗੇ CCTV ਕੈਮਰੇ ਵੀ ਤੋੜ ਦਿੱਤੇ ਅਤੇ ਪਰਿਵਾਰ ਦੇ ਮੁੱਖੀ ਰਾਜੇਸ਼ ਕੁਮਾਰ ਅਤੇ ਉਸਦੇ ਚਾਚੇ ਨੂੰ ਗੰਭੀਰ ਫ਼ੱਟੜ ਕਰ ਦਿੱਤਾ ।ਇਸ ਤੋਂ ਬਾਅਦ ਜਦੋਂ ਪਰਿਵਾਰ ਵਲੋਂ ਪੁਲਿਸ ਨੂੰ ਬੁਲਾਇਆ ਗਿਆ ਤਾ ਹਮਲਾਵਰਾਂ ਆਪਣੇ 12 ਦੇ ਕਰੀਬ ਮੋਟਰਸਾਈਕਲ ਇਨ੍ਹਾਂ ਦੇ ਘਰ ਵਿੱਚ ਹੀ ਛੱਡ ਕੇ ਫਰਾਰ ਹੋ ਗਏ ਜਿਨ੍ਹਾਂ ਨੂੰ ਪੁਲੀਸ ਨੇ ਮੌਕੇ ਤੇ ਬਰਾਮਦ ਵੀ ਕੀਤਾ ।ਜਿਸਦੀ ਪਰਿਵਾਰ ਵਲੋਂ ਮੌਕੇ ਤੇ ਵੀਡਿਓ ਵੀ ਬਣਾਈ ਗਈ ਹੈ ।ਇਸ ਦੇ ਨਾਲ ਪਰਿਵਾਰ ਵਿੱਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਘਰ ਤੇ ਸਾਰੇ ਮੈਬਰ ਡਰੇ ਹੋਏ ਹਨ। ਡਰ ਦੇ ਮਾਰੇ ਬੱਚੇ ਸਕੂਲ ਨਹੀ ਜਾ ਰਹੇ ।ਓਨਾ ਨੂੰ ਡਰ ਹੈ ਕੇ ਹਮਲਾਵਰ ਫਿਰ ਕਦੇ ਵੀ ਸਾਡੇ ਪਰਿਵਾਰ ਤੇ ਹਮਲਾ ਕਰ ਸਕਦੇ ਹਨ ਕਿਉਂਕਿ ਆਰੋਪੀ ਸ਼ਰੇਆਮ ਪਿੰਡ ਵਿੱਚ ਘੁੰਮ ਰਹੇ ਹਨ ਅਤੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ ਇਸ ਲਈ ਪਰਿਵਾਰ ਦੀ ਮੰਗ ਹੈ ਕਿ ਸਾਰੇ ਦੋਸ਼ੀਆਂ ਨ ਫੜਿਆ ਜਾਏ ਅਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ
ਓਧਰ ਪੁਲਿਸ ਦੇ ਅਧਿਕਾਰੀਆਂ ਨਾਲ ਜਦੋ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਦਾ ਕਹਿਣਾ ਸੀ ਕਿ ਜਦੋ ਕਲਾਨੌਰ ਥਾਣੇ ਵਿੱਚ ਪੈਦੇ ਪਿੰਡ ਮਿਆਕੋਟ ਵਿੱਚ ਲੜਾਈ ਹੋਣ ਦੀ ਖ਼ਬਰ ਮਿਲੀ ਸੀ ਤਾਂ ਸਾਡੀ ਪਾਰਟੀ ਮੌਕੇ ਤੇ ਪਹੁੰਚ ਗਈ ਸੀ ਅਤੇ ਮੌਕੇ ਤੇ ਹਮਲਾਵਰਾ ਦੇ ਮੋਟਰਸਾਈਕਲ ਵੀ ਬਰਾਮਦ ਕਰ ਲਏ ਸਨ। ਅਸੀ ਤਿੰਨ ਲੋਕਾਂ ਇੰਦਰਜੀਤ ਕੌਰ, ਸੁਖਵਿੰਦਰ ਸਿੰਘ ਅਤੇ ਮੁੱਖਵਿੰਦਰ ਸਿੰਘ ਸਮੇਤ 15 ਅਨਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਆਰੋਪੀ ਜਲਦ ਗ੍ਰਿਫਤਾਰ ਕਰ ਲਏ ਜਾਣਗੇ।