ਵਧੇਰੇ ਬਜਟ ਨਾਲ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਹੋਇਆ ਉੱਚਾ: ਵਿਧਾਇਕ ਨੀਨਾ ਮਿੱਤਲ
ਵਿਧਾਇਕ ਰਾਜਪੁਰਾ ਨੀਨਾ ਮਿੱਤਲ ਨੇ ਉਕਸੀ ਸੈਣੀਆਂ ਅਤੇ ਅਲੂਣਾ ਵਿਖੇ ਸਿੱਖਿਆ ਕ੍ਰਾਂਤੀ ਉਦਘਾਟਨ ਸਮਾਰੋਹਾਂ 'ਚ ਕੀਤੀ ਸ਼ਿਰਕਤ
ਰਾਜਪੁਰਾ/ਪਟਿਆਲਾ, 15 ਅਪ੍ਰੈਲ:
ਰਾਜਪੁਰਾ ਹਲਕੇ ਦੇ ਵਿਧਾਇਕ ਨੀਨਾ ਮਿੱਤਲ ਨੇ ਅੱਜ ਉਕਸੀ ਸੈਣੀਆਂ ਅਤੇ ਅਲੂਣਾ ਵਿਖੇ ਸਿੱਖਿਆ ਕ੍ਰਾਂਤੀ ਦੇ ਉਦਘਾਟਨ ਸਮਾਰੋਹਾਂ ਵਿੱਚ ਸ਼ਿਰਕਤ ਕਰਕੇ ਸਥਾਨਕ ਲੋਕਾਂ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਖੇਤਰ ਵਿੱਚ ਹੋ ਰਹੀ ਤਰੱਕੀ ਬਾਰੇ ਜਾਣੂੰ ਕਰਵਾਇਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਕਸੀ ਸੈਣੀਆਂ ਵਿਖੇ ਪ੍ਰਿੰਸੀਪਲ ਡਾ. ਰਾਕੇਸ਼ ਕੁਮਾਰ ਬੱਬਰ, ਸਰਕਾਰੀ ਪ੍ਰਾਇਮਰੀ ਸਕੂਲ ਉਕਸੀ ਵਿਖੇ ਸੈਂਟਰ ਹੈੱਡ ਟੀਚਰ ਰੇਖਾ ਵਰਮਾ ਅਤੇ ਅਲੂਣਾ ਵਿਖੇ ਸੰਦੀਪਕਾ ਦੀ ਅਗਵਾਈ ਹੇਠ ਪ੍ਰੋਗਰਾਮ ਸਫਲਤਾਪੂਰਵਕ ਕਰਵਾਏ ਗਏ।
ਇਨ੍ਹਾਂ ਸਮਾਗਮਾਂ ਦੌਰਾਨ ਨਵੀਂ ਬਣੀ ਚਾਰਦੀਵਾਰੀ ਅਤੇ ਹੋਰ ਵਿਕਾਸ ਕਾਰਜਾਂ ਦੀ ਸੰਪੂਰਨਤਾ ਹੋਣ 'ਤੇ ਖੁਸ਼ੀ ਪ੍ਰਗਟਾਈ ਗਈ। ਬੱਚਿਆਂ ਵੱਲੋਂ ਰੰਗਾਰੰਗ ਸਭਿਆਚਾਰਕ ਪੇਸ਼ਕਾਰੀਆਂ ਅਤੇ ਵਿੱਦਿਅਕ ਪ੍ਰਦਰਸ਼ਨੀਆਂ ਦੁਆਰਾ ਮਹਿਮਾਨਾਂ ਨੂੰ ਪ੍ਰਭਾਵਿਤ ਕੀਤਾ ਗਿਆ। ਉਕਸੀ ਸੈਣੀਆਂ ਵਿਖੇ ਵਿਦਿਆਰਥੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਨੀਨਾ ਮਿੱਤਲ ਦਾ ਪੈਨਸਿਲ ਸਕੈੱਚ ਤਿਆਰ ਕਰਕੇ ਭੇਂਟ ਕੀਤਾ।
ਨੀਨਾ ਮਿੱਤਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਾਲ ਹੀ ਵਿੱਚ ਆਏ ਬਜਟ ਵਿੱਚ ਸਿੱਖਿਆ ਖੇਤਰ ਨੂੰ ਵਧੇਰੇ ਰਾਸ਼ੀ ਨਿਰਧਾਰਤ ਕੀਤੀ ਗਈ ਹੈ, ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਨਿਰੰਤਰ ਉੱਚਾ ਹੋ ਰਿਹਾ ਹੈ। ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭੂਮਿਕਾ ਦੀ ਵੀ ਪ੍ਰਸੰਸਾ ਕੀਤੀ।
ਵੱਖ-ਵੱਖ ਸਕੂਲਾਂ ਵਿੱਚ ਹੋਏ ਸਮਾਰੋਹਾਂ ਦੌਰਾਨ ਵਿਜੇ ਮੈਨਰੋ ਹਲਕਾ ਸਿੱਖਿਆ ਕੋਆਰਡੀਨੇਟਰ ਕਮ ਮਾਸਟਰ ਟਰੇਨਰ ਮਾਲਵਾ ਜ਼ੋਨ, ਰਿਤੇਸ਼ ਬਾਂਸਲ ਐਮ.ਐਲ.ਏ ਕੋਆਰਡੀਨੇਟਰ, ਪ੍ਰਿੰਸੀਪਲ ਜੱਗਾ ਸਿੰਘ ਕਪੂਰੀ ਜ਼ਿਲ੍ਹਾ ਨੋਡਲ ਅਫ਼ਸਰ, ਸਰਪੰਚ ਜੋਗਾ ਸਿੰਘ ਉਕਸੀ ਸੈਣੀਆਂ, ਬਲਾਕ ਨੋਡਲ ਅਫ਼ਸਰ ਹਰਪ੍ਰੀਤ ਸਿੰਘ, ਬਲਾਕ ਨੋਡਲ ਅਫ਼ਸਰ ਰਾਜਪੁਰਾ-1 ਰਚਨਾ ਰਾਣੀ, ਅਮਰਿੰਦਰ ਸਿੰਘ ਮੀਰੀ ਪੀਏ, ਜਗਦੀਪ ਸਿੰਘ ਅਲੂਣਾ, ਗੁਰਤੇਜ ਸਿੰਘ, ਬਿੰਦਰ ਸਿੰਘ, ਰਾਜੇਸ਼ ਬਾਵਾ ਯੂਥ ਪ੍ਰਧਾਨ, ਪ੍ਰਿੰਸੀਪਲ ਗੁਰਦੀਪ ਕੌਰ ਭੇਡਵਾਲ, ਬਲਵਿੰਦਰ ਕੁਮਾਰ ਬੀਪੀਈਓ, ਮਨਜੀਤ ਕੌਰ ਬੀਪੀਈਓ, ਰਾਜਿੰਦਰ ਸਿੰਘ ਚਾਨੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਮੇਜਰ ਸਿੰਘ ਬਲਾਕ ਮੀਡੀਆ ਕੋਆਰਡੀਨੇਟਰ, ਇੰਦਰਪ੍ਰੀਤ ਸਿੰਘ, ਨੀਰਜ ਗੁਪਤਾ, ਵੀਰਪਾਲ, ਨੀਲਮ ਪ੍ਰਭਾ, ਅਧਿਆਪਕ, ਵਿਦਿਆਰਥੀ ਅਤੇ ਮਾਪੇ ਵੱਡੀ ਗਿਣਤੀ ਵਿੱਚ ਮੌਜੂਦ ਰਹੇ।