ਅਨਿਲ ਅਗਰਵਾਲ ਫਾਉਂਡੇਸ਼ਨ ਦੀ ਪਹਿਲ ਤਹਿਤ ਟੀਐਸਪੀਐਲ ਵੱਲੋਂ 66 ਨੰਦ ਘਰ ਸਥਾਪਤ
ਅਸ਼ੋਕ ਵਰਮਾ
ਮਾਨਸਾ, 6 ਅਪ੍ਰੈਲ2025: ਅਨਿਲ ਅਗਰਵਾਲ ਫਾਉਂਡੇਸ਼ਨ (ਏਏਐਫ) ਦੀ ਪ੍ਰਮੁੱਖ ਪਹਿਲ ਨੰਦ ਘਰ ਨੇ ਇੱਕ ਮਹੱਤਵਪੂਰਣ ਸਫ਼ਲਤਾ ਹਾਸਲ ਕੀਤੀ ਹੈ, ਜਿਸ ਵਿੱਚ 8,044 ਆਂਗਣਵਾੜੀ ਨੂੰ ਔਰਤਾਂ ਅਤੇ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਆਧੁਨਿਕ ਕੇਂਦਰਾਂ ਵਿੱਚ ਬਦਲਿਆ ਗਿਆ ਹੈ। ਸੰਸਥਾਂ ਦੀ ਇਹ ਪਹਿਲ ਪੂਰੇ ਭਾਰਤ ਦੇ 15 ਰਾਜਾਂ ਵਿੱਚ ਫੈਲੀ ਹੋਈ ਹੈ ਅਤੇ ਪੇਂਡੂ ਵਿਕਾਸ ਲਈ ਵੇਦਾਂਤਾ ਦੀ ਸਮਰਪਣਤਾ ਨੂੰ ਦਰਸਾਉਂਦੀ ਹੈ। ਨੰਦ ਘਰਾਂ ਦੇ ਜਰੀਏ ਹੁਣ ਤੱਕ 3 ਲੱਖ ਤੋਂ ਵੱਧ ਬੱਚਿਆਂ ਅਤੇ 2 ਲੱਖ ਮਹਿਲਾਵਾਂ ਨੂੰ ਮੁੱਢਲੀ ਬਾਲ ਸਿੱਖਿਆ, ਪੋਸ਼ਣ, ਸਿਹਤ ਸੇਵਾਵਾਂ ਅਤੇ ਕੌਸ਼ਲ ਵਿਕਾਸ ਦੀਆਂ ਸਹੂਲਤਾਂ ਦਾ ਲਾਭ ਮਿਲ ਚੁੱਕਿਆ ਹੈ।ਪੰਜਾਬ ਵਿੱਚ, ਇਸ ਦੀ ਵਪਾਰਕ ਇਕਾਈ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐਸਪੀਐਲ) ਨੇ 66 ਨੰਦ ਘਰ ਸਥਾਪਿਤ ਕੀਤੇ ਹਨ, ਜਦੋਂ ਕਿ ਛੱਤੀਸਗੜ੍ਹ ਵਿੱਚ, ਵੇਦਾਂਤਾ ਲਿਮਿਟਡ ਛੱਤੀਸਗੜ੍ਹ ਥਰਮਲ ਪਾਵਰ ਪਲਾਂਟ ਸੱਕਤੀ ਜ਼ਿਲੇ ਵਿੱਚ 100 ਹੋਰ ਨੰਦ ਘਰਾਂ ਦੀ ਸਥਾਪਨਾ ਵਿੱਚ ਸਹਿਯੋਗ ਕਰ ਰਿਹਾ ਹੈ।
ਨੰਦ ਘਰ ਪਹਿਲਾਂ ਤੋਂ ਬਣੀਆਂ ਆਂਗਣਵਾੜੀਆਂ ਦਾ ਨਵਾਂ ਰੂਪ ਹਨ, ਜੋ ਉੱਨਤ ਸਹੂਲਤਾਂ ਨਾਲ ਲੈਸ ਹਨ। ਬਿਹਤਰ ਢੰਗ ਨਾਲ ਬਣੀਆਂ ਸਹੂਲਤਾਂ ਦੇ ਨਾਲ ਨਾਲ ਇੱਥੇ ਸਮਾਰਟ ਸਿੱਖਿਆ ਲਈ ਪ੍ਰੋਜੈਕਟਰ, ਇੰਟਰਐਕਟਿਵ ਈ-ਲਰਨਿੰਗ ਨੀਤੀ, ਬਾਲਾ ਡਿਜ਼ਾਈਨ ਅਤੇ ਸਮਾਰਟ ਟੀਵੀ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ, ਤਾਂ ਜੋ 3 ਤੋਂ 6 ਸਾਲ ਦੇ ਬੱਚਿਆਂ ਲਈ ਸਿੱਖਣ ਦੀ ਪ੍ਰਕਿਰਿਆ ਨੂੰ ਵਧੀਆ ਬਣਾਇਆ ਜਾ ਸਕੇ। ਹਰ ਕੇਂਦਰ ਵਿੱਚ ਬੱਚਿਆਂ ਲਈ ਲੋੜੀਂਦਾ ਫਰਨੀਚਰ, ਬਿਜਲੀ, ਸਾਫ਼ ਪੀਣ ਪਾਣੀ ਅਤੇ ਸਾਫ਼ ਸੁਥਰੇ ਪਖ਼ਾਨੇ ਵਰਗੀਆਂ ਸਹੂਲਤਾਂ ਵੀ ਹਨ। ਇਸ ਤਰ੍ਹਾਂ, ਨੰਦ ਘਰਾਂ ਵਿੱਚ ਬੱਚਿਆਂ ਨੂੰ ਇਕ ਸੁਰੱਖਿਅਤ ਅਤੇ ਪੋਸ਼ਣ ਵਾਲਾ ਵਾਤਾਵਰਣ ਮਿਲਦਾ ਹੈ।ਸਿੱਖਿਆ ਦੇ ਨਾਲ-ਨਾਲ, ਨੰਦ ਘਰ ਕੁਪੋਸ਼ਣ ਦਾ ਮੁਕਾਬਲਾ ਵੀ ਕਰ ਰਹੇ ਹਨ। ਇੱਥੇ ਬੱਚਿਆਂ ਨੂੰ ਪੋਸ਼ਣ ਨਾਲ ਭਰਿਆ ਖਾਣ-ਪਾਣ, ਗਰਭਵਤੀ ਅਤੇ ਦੁੱਧ ਪਿਆ ਰਹੀਆਂ ਮਾਵਾਂ ਨੂੰ ਜ਼ਰੂਰੀ ਪੋਸ਼ਣ ਵਜੋਂ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਦੇ ਨਾਲ ਨਾਲ, ਨਿਯਮਿਤ ਟੀਕਾਕਰਣ ਮੁਹਿੰਮ ਅਤੇ ਸਿਹਤ ਕੈੰਪ ਵਰਗੀਆਂ ਸਿਹਤ ਸੇਵਾਵਾਂ ਵੀ ਮੁਹਈਆ ਕਰਵਾਈਆਂ ਜਾਂਦੀਆਂ ਹਨ, ਜਿਸ ਨਾਲ ਆਸ ਪਾਸ ਦੇ ਸਭ ਸਮੁਦਾਇਆਂ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਨੰਦ ਘਰ ਮਹਿਲਾ ਸਸ਼ਕਤੀਕਰਣ ਨੂੰ ਵੀ ਮਜ਼ਬੂਤ ਕਰ ਰਿਹਾ ਹੈ, ਜਿਸ ਵਿੱਚ ਸਮਾਜ ਦੀਆਂ ਮਹਿਲਾਵਾਂ ਨੂੰ ਹੱਥੀਂ ਹੋਣ ਵਾਲੇ ਕੰਮ, ਫ਼ੂਡ ਪ੍ਰੋਸੈਸਿੰਗ ਅਤੇ ਰਿਟੇਲ ਵਰਗੀਆਂ ਕੌਸ਼ਲ ਵਿਕਾਸ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ ਮਹਿਲਾਵਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਤੱਕ ਦੀ ਆਮਦਨੀ ਹੋ ਰਹੀ ਹੈ।ਨੰਦ ਘਰ ਆਪਣੀ ਪਹੁੰਚ ਨੂੰ ਲਗਾਤਾਰ ਵਧਾ ਰਿਹਾ ਹੈ। 2024-25 ਸਾਲ ਇਸ ਪਹਿਲ ਲਈ ਇਕ ਖਾਸ ਸਾਲ ਸੀ। ਕੁਪੋਸ਼ਣ ਨਾਲ ਲੜਨ ਲਈ, ਨੰਦ ਘਰ ਨੇ ਦੋ ਸਟੇਜਾਂ ਵਿੱਚ ਪ੍ਰੋਟੀਨ ਯੁਕਤ ਮਿਲੇਟ ਸ਼ੇਕ ਵੀ ਵੰਡੇ ਸਨ, ਜਿਸ ਨਾਲ ਛੇ ਰਾਜਾਂ ਦੇ ਬੱਚਿਆਂ ਨੂੰ ਲਾਭ ਮਿਲਿਆ। ਆਪਣੀ ਪਹੁੰਚ ਨੂੰ ਹੋਰ ਵਧਾਉਂਦੇ ਹੋਏ, ਫਾਊਂਡੇਸ਼ਨ ਆਗਾਮੀ ਦੋ ਸਾਲਾਂ ਵਿੱਚ ਰਾਜਸਥਾਨ ਵਿੱਚ 20,000 ਹੋਰ ਨੰਦ ਘਰ ਸਥਾਪਿਤ ਕਰਨ ਲਈ ਪ੍ਰਤੀਬੱਧ ਹੈ, ਜਿਸ ਨਾਲ ਗ੍ਰਾਮੀਣ ਇਲਾਕਿਆਂ ਵਿੱਚ ਵੱਡਾ ਬਦਲਾਅ ਆਵੇਗਾ। ਵੇਦਾਂਤਾ ਪਾਵਰ ਵੀ ਨੰਦ ਘਰ ਪਹਿਲ ਵੱਲੋਂ ਮਹਿਲਾਵਾਂ, ਬੱਚਿਆਂ ਅਤੇ ਸਮਾਜ ਨੂੰ ਉੱਪਰ ਲੈ ਕੇ ਜਾਣ ਵਿੱਚ ਸਫਲਤਾਪੂਰਵਕ ਯੋਗਦਾਨ ਦੇ ਰਿਹਾ ਹੈ।
ਇਸ ਸਫ਼ਲਤਾ ਤੇ ਗੱਲ ਕਰਦੇ ਹੋਏ ਪ੍ਰਿਯਾ ਅਗਰਵਾਲ ਹੈਬਰ, ਹਿੰਦੁਸਤਾਨ ਜ਼ਿੰਕ ਲਿਮਿਟਡ ਦੀ ਚੇਅਰਪਰਸਨ ਅਤੇ ਵੇਦਾਂਤਾ ਲਿਮਿਟਡ ਦੀ ਨਾਨ-ਏਗਜ਼ਿਕਿਊਟਿਵ ਡਾਇਰੈਕਟਰ ਨੇ ਕਿਹਾ, "8,000 ਨੰਦ ਘਰਾਂ ਦੀ ਯਾਤਰਾ ਸਾਡੇ ਇਸ ਸੰਕਲਪ ਨੂੰ ਦਰਸਾਉਂਦੀ ਹੈ ਕਿ ਅਸੀਂ ਜਮੀਨੀ ਪੱਧਰ 'ਤੇ ਜ਼ਿੰਦਗੀਆਂ ਵਿੱਚ ਬਦਲਾਅ ਲਿਆਉਣ ਲਈ ਤਿਆਰ ਹਾਂ। ਇਹ ਕੇਂਦਰ ਸਿਰਫ ਆਧੁਨਿਕ ਅੰਗਣਵਾੜੀ ਨਹੀਂ ਹਨ, ਸਗੋਂ ਆਉਣ ਵਾਲਿਆਂ ਸੰਭਾਵਨਾਵਾਂ ਦੇ ਦਰਵਾਜੇ ਹਨ, ਜਿੱਥੇ ਬੱਚੇ ਸਿੱਖਦੇ ਹਨ, ਵੱਧਦੇ ਹਨ ਅਤੇ ਅੱਗੇ ਵਧਦੇ ਹਨ, ਅਤੇ ਮਹਿਲਾਵਾਂ ਆਪਣੇ ਆਪ ਨੂੰ ਆਤਮ-ਨਿਰਭਰ ਬਣਾਉਣ ਲਈ ਜਰੂਰੀ ਸਾਧਨ ਅਤੇ ਹੁਨਰ ਪ੍ਰਾਪਤ ਕਰਦੀਆਂ ਹਨ।
ਸਾਡਾ ਟੀਚਾ ਅੰਕੜੇ ਨਹੀਂ, ਜ਼ਿੰਦਗੀਆਂ ਵਿੱਚ ਬਦਲਾਅ ਲਿਆਉਣਾ ਹੈ : ਅਰੋੜਾ
ਨੰਦ ਘਰ ਦੇ ਸੀ.ਈ.ਓ ਸ਼ਸ਼ੀ ਅਰੋੜਾ ਨੇ ਕਿਹਾ, "ਨੰਦ ਘਰ ਵਿੱਚ, ਸਾਡਾ ਟੀਚਾ ਸਿਰਫ ਅੰਕੜਿਆਂ ਤੱਕ ਸੀਮਿਤ ਨਹੀਂ ਹੈ, ਸਗੋਂ ਉਹਨਾਂ ਜ਼ਿੰਦਗੀਆਂ ਵਿੱਚ ਬਦਲਾਅ ਲਾਉਣਾ ਹੈ ਜੋ ਸਾਡੇ ਸੰਪਰਕ ਵਿੱਚ ਆਉਂਦੀਆਂ ਹਨ। ਅਸੀਂ ਸਮਾਰਟ ਸਿਖਲਾਈ, ਡਿਜੀਟਲ ਟੂਲ ਅਤੇ ਪੱਕੇ ਪੋਸ਼ਣ ਪ੍ਰੋਗ੍ਰਾਮਾਂ ਰਾਹੀਂ ਭਾਰਤ ਵਿੱਚ ਅੰਗਣਵਾੜੀ ਪ੍ਰਣਾਲੀ ਦੀ ਨਵੀਂ ਪਰਿਭਾਸ਼ਾ ਬਣਾ ਰਹੇ ਹਾਂ। ਉਹਨਾਂ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਅਧੁਨਿਕ ਡਿਜੀਟਲ ਸਿਖਲਾਈ ਪ੍ਰੋਗਰਾਮ ਅਤੇ ਵਧੀਕ ਪੋਸ਼ਣ ਪ੍ਰੋਗ੍ਰਾਮ ਲਾਂਚ ਕੀਤੇ ਹਨ, ਤਾਂ ਜੋ ਹਰ ਬੱਚਾ ਪੋਸ਼ਣ 2.0 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਜ਼ਾਨਾ ਸੰਤੁਲਿਤ ਖੁਰਾਕ ਪ੍ਰਾਪਤ ਕਰ ਸਕੇ।"