ਦੋ ਦੁਕਾਨਾਂ ਦੇ ਟੁੱਟੇ ਤਾਲੇ, ਹਜ਼ਾਰਾਂ ਰੁਪਏ ਦੀ ਨਗਦੀ ਲੈ ਗਏ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ , 26 ਮਾਰਚ 2025 :
ਬਟਾਲਾ ਦੇ ਮੁਰਗੀ ਮੁਹੱਲੇ ਵਿੱਚ ਲੁਟੇਰਿਆਂ ਵੱਲੋਂ ਦੋ ਦੁਕਾਨਾਂ ਨੂੰ ਇਕੱਠੇ ਨਿਸ਼ਾਨਾ ਬਣਾਇਆ ਅਤੇ ਦੋਹਾਂ ਦੁਕਾਨਾਂ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ । ਇਹਨਾਂ ਵਿੱਚੋਂ ਇੱਕ ਦੁਕਾਨ ਆਰ ਐਮ ਪੀ ਡਾਕਟਰ ਦੀ ਹੈ ਅਤੇ ਇਕ ਦੁਕਾਨਦਾਰ ਜਨਰਲ ਸਟੋਰ ਅਤੇ ਟੈਲੀ ਕਮਿਊਨੀਕੇਸ਼ਨ ਦਾ ਕੰਮ ਕਰਦਾ ਹੈ। ਚੋਰ ਜਨਰਲ ਸਟੋਰ ਵਾਲੀ ਦੁਕਾਨ ਵਿੱਚੋਂ ਗੱਲਾ ਤੋੜ ਕੇ ਨਕਦੀ ਹੀ ਨਹੀਂ ਐਨਰਜੀ ਡਰਿੰਕ ਵੀ ਚੋਰੀ ਕਰਕੇ ਲੈ ਗਏ ਜਦਕਿ ਆਰ ਐਮ ਪੀ ਡਾਕਟਰ ਦੀ ਦੁਕਾਨ ਵਿੱਚ ਰੱਖੀ ਗੋਲਕ ਜਿਸ ਵਿੱਚ ਉਹ ਪਿਛਲੇ ਇੱਕ ਸਾਲ ਤੋਂ ਦਸਵੰਧ ਕੱਢ ਕੇ ਪਾਉਂਦਾ ਸੀ ਵੀ ਚੋਰਾਂ ਨੇ ਨਹੀਂ ਛੱਡੀ। ਦੁਕਾਨਦਾਰਾਂ ਨੂੰ ਇਸ ਦੀ ਸੂਚਨਾ ਇਲਾਕੇ ਦੇ ਚੌਕੀਦਾਰ ਨੇ ਸਵੇਰੇ 4 ਵਜੇ ਦੇ ਕਰੀਬ ਦਿੱਤੀ।
ਆਰ ਐਮ ਪੀ ਡਾਕਟਰ ਅਵਿਨਾਸ਼ ਕੁਮਾਰ ਅਤੇ ਦੂਸਰੇ ਦੁਕਾਨਦਾਰ ਮਨੀਸ਼ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਦੋਨਾਂ ਦੁਕਾਨਾਂ ਤੇ ਸ਼ਟਰ ਤੋੜੇ ਗਏ । ਕਰਿਆਨੇ ਦੀ ਦੁਕਾਨ ਦੇ ਮਾਲਕ ਮਨੀਸ਼ ਕੁਮਾਰ ਅਨੁਸਾਰ ਲੁਟੇਰਿਆਂ ਵੱਲੋਂ ਕੈਸ਼ ਦਾ ਲੁੱਟਿਆ ਹੀ ਗਿਆ ਨਾਲ ਜਾਂਦੇ ਜਾਂਦੇ ਐਨਰਜੀ ਡਰਿੰਕਸ ਦੇ ਕੈਨ ਵੀ ਲੈ ਗਏ। ਦੂਸਰੇ ਪਾਸੇ ਦੂਸਰੀ ਦੁਕਾਨ ਡਾਕਟਰ ਦੀ ਸੀ ਉਸ ਨੇ ਵੀ ਕਿਹਾ ਕਿ ਮੈਂ ਨਗਦੀ ਆਪਣੇ ਭਵਿੱਖ ਵਿੱਚ ਸੁੱਖ ਦੁੱਖ ਲਈ ਦੁਕਾਨ ਤੇ ਹੀ ਰੱਖੀ ਹੋਈ ਸੀ ਅਤੇ ਦਸਵੰਦ ਦੀ ਗੋਲਕ ਵੀ ਦੁਕਾਨ ਵਿੱਚ ਪਈ ਸੀ ਜਿਸ ਵਿੱਚ ਉਹ ਇੱਕ ਸਾਲ ਤੋਂ ਹਰ ਰੋਜ਼ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਪਾ ਰਿਹਾ ਸੀ ਜੋ ਲੁਟੇਰਿਆਂ ਵੱਲੋਂ ਲੁੱਟ ਲਈ ਗਈ ਹੈ ਮੈਨੂੰ ਸਵੇਰੇ ਚਾਰ ਵਜੇ ਦੇ ਕਰੀਬ ਚੌਕੀਦਾਰ ਵੱਲੋਂ ਫੋਨ ਕੀਤਾ ਗਿਆ ਕਿ ਦੋ ਦੁਕਾਨਾਂ ਦੇ ਤਾਲੇ ਟੁੱਟ ਗਏ ਹਨ ਪੁਲਿਸ ਨੂੰ ਕੰਪਲੇਂਟ ਕਰਾ ਦਿੱਤੀ ਹੈ।
ਦੂਜੇ ਪਾਸੇ ਜਾਂਚ ਅਧਿਕਾਰੀ ਨੇ ਕਿਹਾ ਕਿ ਬਿਆਨ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਜਲਦ ਲੁਟੇਰਿਆਂ ਨੂੰ ਗਿਰਫਤਾਰ ਕਰ ਲਿਆ ਜਾਏਗਾ.।