ਪੈਟਰੋਲ ਪੰਪਾਂ ਤੇ ਲੁੱਟਾਂ ਦੀਆਂ ਵਾਰਦਾਤਾਂ ਕਰਨ ਵਾਲੇ ਪਿਸਤੌਲ ਸਮੇਤ ਗ੍ਰਿਫ਼ਤਾਰ
ਸਾਥੀ ਦੀ ਭਾਲ ਜਾਰੀ
ਵਿਰੋਧ ਕਰਨ ਵਾਲੇ ਨੂੰ ਮਾਰ ਦਿੰਦੇ ਸੀ ਗੋਲੀ, ਪੈਟਰੋਲ ਪੰਪ ਦੇ ਕਰਿੰਦੇ ਦਾ ਵੀ ਕੀਤਾ ਸੀ ਕਤਲ
ਰੋਹਿਤ ਗੁਪਤਾ
ਗੁਰਦਾਸਪੁਰ , 23 ਮਾਰਚ 2025 :
17 ਮਾਰਚ ਨੂੰ ਸਠਿਆਲੀ ਪੁੱਲ ਨੇੜੇ ਪੰਜਾਬ ਇਲੈਕਟਰੋ ਵਰਲਡ ਸੋਰੂਮ ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਸੋਰੂਮ ਦੇ ਮਾਲਕ ਨੂੰ ਮਾਰ ਦੇਣ ਦੀ ਨਿਯਤ ਨਾਲ ਗੋਲੀ ਚਲਾ ਕੇ ਜਖਮੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਥਾਣਾ ਕਾਹਨੂੰਵਾਨ ਵਿਖੇ ਦੋ ਦੋਸ਼ੀਆਂ ਖਿਲਾਫ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਮੁਕੱਦਮੇ ਦੀ ਤਫਤੀਸ਼ ਸਪੈਸ਼ਲ ਟੀਮਾਂ ਬਣਾ ਕੇ ਟੈਕਨੀਕਲ ਤਰੀਕੇ ਰਾਹੀਂ ਕਰਵਾਈ ਗਈ ਤਾਂ ਖੁਲਾਸਾ ਹੋਇਆ ਕਿ ਵਾਰਦਾਤ ਸਾਹਿਬ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬੁੱਟਰ ਕਲਾਂ ਅਤੇ ਬਲਦੇਵ ਸਿੰਘ ਵਾਸੀ ਨਸੀਰਪੁਰ ਵੱਲੋਂ ਕੀਤੀ ਗਈ ਹੈ। ਮਾਮਲੇ ਦੇ ਇੱਕ ਦੋਸ਼ੀ ਸਾਹਿਬ ਸਿੰਘ ਨੂੰ ਅਗਲੇ ਦਿਨ ਹੀ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਗਿਆ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 1 ਖਿਡੌਨਾ ਪਿਸਟਲ ਵੀ ਬ੍ਰਾਮਦ ਕੀਤਾ ਗਿਆ। ਸਾਹਿਬ ਸਿੰਘ ਵੱਲੋਂ ਬਲਦੇਵ ਸਿੰਘ ਨਾਲ ਮਿਲ ਲਗਾਤਾਰ ਪੈਟਰੋਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅਤੇ ਵਿਰੋਧ ਕਰਨ ਵਾਲੇ ਨੂੰ ਇਹ ਗੋਲੀ ਮਾਰ ਦਿੰਦੇ ਸਨ। ਇਸੇ ਕੜੀ ਵਿੱਚ ਇਹਨਾਂ ਨੇ ਉਧਨਵਾਲ ਦੇ ਇੱਕ ਪੈਟਰੋਲ ਪੰਪ ਦੇ ਹਿਮਾਚਲ ਦੇ ਰਹਿਣ ਵਾਲੇ ਕਰਿੰਦੇ ਨੂੰ ਗੋਲੀ ਮਾਰ ਕੇ ਕਤਲ ਕੀਤਾ ਸੀ ਅਤੇ ਉਸ ਦੇ ਇੱਕ ਸਾਥੀ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਕੀਤਾ ਸੀ। ਇਹਨਾਂ ਵੱਲੋਂ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਕੁੱਲ ਸੱਤ ਮੁਕਦਮੇ ਸਾਹਿਬ ਸਿੰਘ ਦੇ ਖਿਲਾਫ ਲੁੱਟਾ ਖੋਹਾਂ ਅਤੇ ਚੋਰੀ ਦੇ ਦਰਜ ਹਨ ਜਦਕਿ ਇੱਕ ਨਸ਼ੀਲੇ ਪਦਾਰਥਾਂ ਵਿਰੋਧੀ ਐਕਟਿਵ ਦਾ ਮਾਮਲਾ ਵੀ ਦਰਜ ਹੈ ।
ਐਸਪੀ ਹੈਡਕੁਆਟਰ ਬਲਵਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੌਰਾਨੇ ਪੁੱਛ-ਗਿੱਛ ਸਾਹਿਬ ਸਿੰਘ ਨੇ ਦੱਸਿਆ ਕਿ ਉਸ ਵਲੋਂ ਅਪਣੇ ਸਾਥੀ ਬਲਦੇਵ ਸਿੰਘ ਵੱਲੋਂ ਫਰੈਡਜ਼ ਪੈਟਰੋਲ ਪੰਪ, ਘੁਮਾਣ ਤੋਂ 14400/- ਰੁਪਏ, ਹਰਕ੍ਰਿਸ਼ਨ ਪੈਟਰੋਲ ਪੰਪ, ਸਠਿਆਲੀ ਤੋਂ 3600/- ਰੁਪਏ ਅਤੇ ਇੱਕ ਮੋਬਾਇਲ ਫੋਨ ਅਤੇ ਕਸਬਾ ਮਹਿਤਾ ਵਿਖੇ ਇੱਕ ਵਿਅਕਤੀ ਦਾ ਦਾਤਰ ਮਾਰ ਕੇ ਬੈਗ ਖੋਹ ਕੀਤਾ ਸੀ, ਜਿਸ ਵਿੱਚ 12000/- ਰੁਪਏ. 01 ਪਿਸਟਲ 32 ਬੋਰ, 02 ਮੈਗਜੀਨ, 12 ਰੋਂਦ ਜਿੰਦਾ, 01 ਮੋਬਾਇਲ ਤੇ ਹੋਰ ਕਾਗਜ਼ਾਤ ਸਨ। ਇਸ ਤੋਂ ਇਲਾਵਾ ਉਕਤ ਦੋਸ਼ੀਆ ਵੱਲੋਂ ਮਿਤੀ 16.03.2025 ਨੂੰ ਪੈਟਰੋਲ ਪੰਪ, ਉਧਨਵਾਲ ਵਿਖੇ ਖੋਹ ਕਰਨ ਦੀ ਕੋਸ਼ਿਸ ਕੀਤੀ ਗਈ, ਜਿੱਥੇ ਉਕਤਾਂ ਨੇ ਪੈਟਰੋਲ 02 ਕਰਿੰਦੀਆਂ ਨੂੰ ਗੋਲੀ ਮਾਰ ਕੇ ਜਖਮੀ ਕੀਤਾ ਕਰ ਦਿੱਤਾ, ਜਿਹਨਾਂ ਵਿੱਚੋਂ ਇੱਕ ਕਰਿੰਦੇ ਦੀ ਇਲਾਜ ਦੌਰਾਨ ਮੌਤ ਹੋ ਗਈ। ਇਹਨਾਂ ਵਾਰਦਾਤਾਂ ਤੋਂ ਇਲਾਵਾ ਇਹਨਾਂ ਵੱਲੋਂ ਘੁਮਾਨ ਦੇ ਇੱਕ ਪੈਟਰੋਲ ਪੰਪ ਤੇ ਵੀ ਲੁੱਟ ਕੀਤੀ ਗਈ ਸੀ। ਦੋਸ਼ੀ ਦਾ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਦੂਸਰੇ ਦੋਸ਼ੀ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਰੋਡ ਕੀਤੇ ਜਾ ਰਹੇ ਹਨ।