ਬਹੁਜਨ ਭੀਮ ਆਰਮੀ ਪੰਜਾਬ ਵੱਲੋਂ ਡਾ.ਅੰਬੇਦਕਰ ਦਾ ਜਨਮ ਦਿਨ ਸੂਬਾ ਪੱਧਰ 'ਤੇ ਮਨਾਇਆ ਜਾਵੇਗਾ- ਜਸਵੀਰ ਸਿੰਘ ਕੋਟੜਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 6 ਮਾਰਚ 2025 - ਭਾਰਤੀ ਸੰਵਿਧਾਨ ਦੇ ਨਿਰਮਾਤਾ/ਯੁੱਗ ਪੁਰਸ਼/ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਸੂਬਾ ਪੱਧਰ 'ਤੇ ਮਾਲਵਾ ਖੇਤਰ 'ਚ ਮਨਾਇਆ ਜਾਵੇਗਾ।
ਪ੍ਰੈੱਸ ਨੂੰ ਇਹ ਜਾਣਕਾਰੀ ਬਹੁਜਨ ਭੀਮ ਆਰਮੀ, ਪੰਜਾਬ ਸੰਗਠਨ ਦੇ ਸੰਸਥਾਪਕ ਸ੍ਰੀ ਜਸਵੀਰ ਸਿੰਘ ਕੋਟੜਾ ਨੇ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਨੂੰ ਪੂਰੇ ਧੂਮ-ਧੜੱਕੇ ਨਾਲ ਮਨਾਏ ਜਾਣ ਦੇ ਸਬੰਧ 'ਚ ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਗਰੀਬ ਸਮਾਜ ਪ੍ਰਤੀ ਚਿੰਤਤ ਵੱਖ-ਵੱਖ ਆਗੂਆਂ ਵੱਲੋਂ ਇਸ ਸਮਾਗਮ ਮੌਕੇ ਡਾ.ਅੰਬੇਡਕਰ ਸਾਹਿਬ ਦੇ ਸੰਘਰਸ਼ਮਈ ਜੀਵਨ/ਵਿਚਾਰਧਾਰਾ ਸਬੰਧੀ ਆਪਣੇ ਵਡਮੁੱਲੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ।
ਇਸ ਮੌਕੇ ਸ੍ਰੀ ਜਸਵੀਰ ਸਿੰਘ ਕੋਟੜਾ ਨਾਲ ਹੋਰਨਾਂ ਆਗੂਆਂ
ਤੋਂ ਇਲਾਵਾ ਚੇਅਰਪ੍ਰਸਨ ਭੈਣ ਸੰਤੋਸ਼ ਕੁਮਾਰੀ, ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਅਬਾਦੀ, ਜ਼ਿਲ੍ਹਾ ਲੁਧਿਆਣਾ(ਦਿਹਾਤੀ)ਦੇ ਪ੍ਰਧਾਨ ਗੁਰਜੰਟ ਸਿੰਘ ਬੱਸੀਆਂ, ਜ਼ਿਲ੍ਹਾ ਮੀਤ ਪ੍ਰਧਾਨ ਸੱਤਪਾਲ ਸਿੰਘ ਬੱਸੀਆਂ ਹਾਜ਼ਰ ਸਨ।