ਆਲ ਇੰਡੀਆਂ ਸੰਯੁਕਤ ਕਿਸਾਨ ਸਭਾ ਦਾ ਸੂਬਾ ਜਥੇਬੰਦਕ ਇਜਲਾਸ 'ਚ ਬਲਜੀਤ ਸਿੰਘ ਸੰਧੂ ਪ੍ਰਧਾਨ ਤੇ ਸ਼ਿੰਗਾਰਾ ਸਿੰਘ ਜਨਰਲ ਸਕੱਤਰ ਚੁਣੇ ਗਏ
- ਕਾਰਪੋਰੇਟ ਹੱਲਿਆਂ ਦਾ ਟਾਕਰਾ ਕਰਨ ਲਈ ਵਿਸ਼ਾਲ ਏਕਤਾ ਅਤੇ ਸਾਂਝੇ ਘੋਲ਼ਾਂ ਦੀ ਲੋੜ: ਕਰਨੈਲ ਸਿੰਘ ਇਕੋਲਾਹਾ*
- 'ਕੌਮੀ ਖੇਤੀ ਮੰਡੀਕਰਨ ਨੀਤੀ ਦਾ ਖਰੜਾ' ਰੱਦ ਕਰਵਾਉਣਾ ਸਮੇਂ ਦੀ ਵੱਡੀ ਲੋੜ: - ਸੁਭਾਸ਼ ਨਸਕਰ
- ਸਾਰੀਆਂ ਫ਼ਸਲਾਂ ਦੀ ਐਮਐਸਪੀ.ਤੇ ਖ਼ਰੀਦ ਦੀ ਗਰੰਟੀ ਕਾਨੂੰਨ ਬਨਾਉਣਾ ਅਹਿਮ ਮੰਗ - ਰਾਜੀਬ ਬੈਨਰਜੀ
- ਵਿਸ਼ਵ ਦੀ ਸਭ ਤੋਂ ਲੰਮੀ ਦੌੜ 302 ਕਿਲੋਮੀਟਰ 46 ਘੰਟਿਆਂ 'ਚ ਪੂਰੀ ਕਰਨ ਵਾਲੇ ਦਿਲਪ੍ਰੀਤ ਸਿੰਘ ਢਿੱਲੋਂ ਦਾ ਸਨਮਾਨ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 06 ਮਾਰਚ 2025- ਆਲ ਇੰਡੀਆਂ ਸੰਯੁਕਤ ਕਿਸਾਨ ਦਾ ਸੂਬਾ ਜਥੇਬੰਦਕ ਇਜਲਾਸ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਇਕੋਲਾਹਾ(ਨੇੜੇ : ਖੰਨਾ )ਦੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਹੋਇਆ।ਜਿਸ 'ਚ ਅਲੱਗ-ਅਲੱਗ ਜਿਲਿਆ 'ਚੋ 55 ਡੇਲਿਗੇਟਸ ਕਿਸਾਨਾਂ ਅਤੇ ਔਰਤਾਂ ਨੇ ਭਾਗ ਲਿਆ।
ਜਥੇਬੰਦੀ ਦੇ ਕੌਮੀ ਪ੍ਰਧਾਨ ਨੇ ਜਥੇਬੰਦੀ ਦਾ ਝੰਡਾ ਝੁਲਾ ਕੇ ਇਜਲਾਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਕੌਮੀ ਜਨਰਲ ਸਕੱਤਰ ਨੇ ਇਜਲਾਸ ਵਿੱਚ ਸ਼ਾਮਲ ਹੋਏ ਡੈਲੀਗੇਟਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਨੇ ਜਥੇਬੰਦੀ ਅੰਦਰ ਪਿਛਲੇ ਸਮੇਂ ਦੌਰਾਨ ਵਾਪਰੇ ਘਟਨਾਕ੍ਰਮ ਬਾਰੇ ਦੱਸਦਿਆਂ ਕਿਸਾਨਾਂ ਦੀ ਮੌਜੂਦਾ ਹਾਲਤ, ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਕਿਸਾਨ-ਮਜਦੂਰ ਵਿਰੋਧੀ ਨੀਤੀਆਂ ਦੀ ਸੰਖੇਪ ਚਰਚਾ ਕਰਦਿਆਂ ਜਥੇਬੰਦੀ ਨੂੰ ਮਜਬੂਤ ਕਰਦਿਆਂ ਸਾਂਝੇ ਸੰਘਰਸ਼ਾਂ ਦਾ ਝੰਡਾ ਬੁਲੰਦ ਰੱਖਣ ਦੀ ਅਪੀਲ ਕੀਤੀ।
ਜਥੇਬੰਦੀ ਦੇ ਕੌਮੀ ਪ੍ਰਧਾਨ ਸੁਭਾਸ਼ ਨਸਕਰ ਸਾਬਕਾ ਸਿੰਚਾਈ ਮੰਤਰੀ ਪੱਛਮੀ ਬੰਗਾਲ ,ਕੇਂਦਰੀ ਕਮੇਟੀ ਮੈਬਰ ਰਾਜੀਵ ਬੈਨਰਜੀ, ਮਹੀਰ ਪਾਲ,ਚੰਦਰ ਸ਼ੇਖਰ ਦੇਬਨਾਥ ਨੇ ਮੌਜੂਦਾ ਹਾਲਾਤਾਂ ਦੀ ਚਰਚਾ ਕਰਦਿਆਂ 'ਕੌਮੀ ਖੇਤੀ ਮੰਡੀਕਰਨ ਨੀਤੀ ਖਰੜਾ' ਰੱਦ ਕਰਵਾਉਣ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਅਤੇ ਸਾਰੀਆਂ ਫ਼ਸਲਾਂ ਦੀ ਐਮਐਸਪੀ ਤੇ ਖ੍ਰੀਦ ਦੀ ਗਰੰਟੀ ਦਾ ਕਾਨੂੰਨ ਬਣਵਾਉਣ,ਲੈਂਡ ਬੈਂਕ ਬਨਵਾਉਣ ਤੇ ਪ੍ਰਤੀ ਵਿਅਕਤੀ ਘੱਟੋ ਘੱਟ ਆਮਦਨ ਗਰੰਟੀ ਕਾਨੂੰਨ ਬਣਾਉਣ ਲਈ ਸਾਂਝੇ ਘੋਲਾਂ ਦੀ ਲੋੜ 'ਤੇ ਜ਼ੋਰ ਦਿੱਤਾ।
ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਕਰਨੈਲ ਸਿੰਘ ਇਕੋਲਾਹਾ ਵੱਲੋ ਪੜ੍ਹੀ ਗਈ ਉਪਰੰਤ ਡੈਲੀਗੇਟ ਕਾਰਗੁਜ਼ਾਰੀ ਰਿਪੋਰਟ ਦੇ ਸੰਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਕਿਸਾਨਾ ਅਤੇ ਮਜਦੂਰਾ ਦੀਆ ਹੱਕੀ ਮੰਗਾਂ ਤੇ ਕਿਸਾਨੀ ਫਸਲਾ ਤੇ ਘੱਟੋ ਘੱਟ ਖਰੀਦ ਸਮਰਥਨ ਮੁੱਲ (ਐਮਐਸਪੀ) ਤੇ ਮਿਨੀਮਮ ਇਨਕਮ ਗਰੰਟੀ ਕਾਨੂੰਨ (ਐਮਆਈਜੀ) ਲਈ ਵਿਸ਼ਵ ਦੀ ਸਭ ਤੋਂ ਲੰਮੀ ਦੌੜ 302 ਕਿਲੋਮੀਟਰ। 46 ਘੰਟਿਆਂ ਵਿੱਚ ਪੂਰੀ ਕਰਨ ਵਾਲੇ ਦਿਲਪ੍ਰੀਤ ਸਿੰਘ ਢਿੱਲੋਂ ਨੂੰ ਪੱਛਮੀ ਬੰਗਾਲ ਤੋ ਸੁਭਾਸ਼ ਨਸਕਰ ਸਾਬਕਾ ਸਿੰਚਾਈ ਮੰਤਰੀ ਦੀ ਅਗਵਾਈ ਆਈ ਟੀਮ ਵੱਲੋ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਜ਼ਲਾਸ ਵਿੱਚ ਸਾਰੇ ਹਾਊਸ ਦੀ ਪ੍ਰਵਾਨਗੀ ਨਾਲ ਬਲਜੀਤ ਸਿੰਘ ਸੰਧੂ ਪ੍ਰਧਾਨ ,ਸ਼ਿੰਗਾਰਾ ਸਿੰਘ ਜਨਰਲ ਸਕੱਤਰ ਅਤੇ .ਲਖਵੀਰ ਸਿੰਘ ਸਲਾਣਾ ,ਦਿਲਪ੍ਰੀਤ ਸਿੰਘ ਢਿੱਲੋਂ
,ਬਲਜਿੰਦਰ ਸਿੰਘ
,ਅਮਰੀਕ। ਸਿੰਘ, ਜਸਵਿੰਦਰ ਸਿੰਘ ਬੈਨੀਪਾਲ ,ਜਰਨੈਲ ਸਿੰਘ,ਰਤਨ ਲਾਲ
,ਅਮਰਜੀਤ ਕੌਰ ਬਾਵਾ, ਚਰਨਜੀਤ ਕੌਰ,
ਗੁਰਮੀਤ ਸਿੰਘ ਚੀਮਾ ਸੂਬਾ ਕਮੇਟੀ ਮੈਬਰ ਚੁਣੇ ਗਏ।