ਦਾਨੀ ਸੱਜਣ ਵੱਲੋਂ ਲੰਗੜੋਆ ਸਕੂਲ ਨੂੰ ਦਾਨ ਵਜੋਂ ਰਾਸ਼ੀ ਭੇਂਟ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ, 04 ਮਾਰਚ,2025 - ਉਘੇ ਕਾਰੋਬਾਰੀ,ਸਮਾਜ ਸੇਵਕ ਅਤੇ ਲੰਗੜੋਆ ਦੇ ਵਸਨੀਕ ਦਾਨੀ ਸੱਜਣ ਠੇਕੇਦਾਰ ਸਵਰਨ ਸਿੰਘ ਨੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਵਿਦਿਆਰਥੀਆਂ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ ਅਤੇ ਇਸ ਤੋਂ ਇਲਾਵਾ ਸਕੂਲ ਦੇ ਸਲਾਨਾ ਸਮਾਗਮ ਦੌਰਾਨ ਬੱਚਿਆਂ ਦੀ ਹੌਸਲਾ ਅਫਜਾਈ ਲਈ 5100 ਦੀ ਰਾਸ਼ੀ ਭੇਂਟ ਕੀਤੀ ਠੇਕੇਦਾਰ ਸਵਰਨ ਸਿੰਘ ਨੇ ਆਪਣੇ ਸੰਦੇਸ਼ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਕੇ ਵਧੀਆ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਉਹ ਬੱਚਿਆਂ ਤੇ ਸੰਸਥਾ ਦੀ ਬਿਹਤਰੀ ਲਈ ਹਮੇਸ਼ਾਂ ਤਤਪਰ ਰਹਿਣਗੇ।
ਇਸ ਮੌਕੇ ਪੀ ਐਮ ਸ੍ਰੀ ਸਕੂਲ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਠੇਕੇਦਾਰ ਸਵਰਨ ਸਿੰਘ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਗੁਨੀਤ, ਰੇਖਾ ਜਨੇਜਾ, ਪ੍ਰਦੀਪ ਕੌਰ, ਪਰਮਿੰਦਰ ਕੌਰ ਪਰਵਿੰਦਰ ਕੌਰ, ਰਜਨੀ ਬਾਲਾ,ਨੀਰਜ ਬਾਲੀ,ਕਲਪਨਾ ਬੀਕਾ, ਜਸਵਿੰਦਰ ਕੌਰ, ਕਮਲਜੀਤ ਕੌਰ, ਬਰਿੰਦਰ ਕੌਰ,ਦਲਜੀਤ ਸਿੰਘ, ਮਨਮੋਹਨ ਸਿੰਘ, ਮੀਨਾ ਰਾਣੀ,ਸੁਸ਼ੀਲ ਕੁਮਾਰ, ਸੁਮੀਤ ਸੋਢੀ,ਹਰਿੰਦਰ ਸਿੰਘ ਆਦਿ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।