30ਵਾਂ ਅੱਖਾਂ ਦਾ ਮੁਫ਼ਤ ਲੈਜ ਕੈਂਪ 6 ਮਾਰਚ ਨੂੰ : ਸੰਤ ਬਾਬਾ ਰਿਸ਼ੀ ਰਾਮ ਜੀ
ਮਨਜੀਤ ਸਿੰਘ ਢੱਲਾ
ਜੈਤੋ,04 ਮਾਰਚ 2025 - ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੋਸਾਇਟੀ ਦੇ ਮੁੱਖ ਸੰਚਾਲਕ ਸੰਤ ਬਾਬਾ ਰਿਸ਼ੀ ਰਾਮ ਜੀ ਨੇ ਅੱਜ ਪ੍ਰੈੱਸ ਮਿਲਣੀ ਦੌਰਾਨ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਵਾਮੀ ਬ੍ਰਹਮ ਮੁਨੀ ਜੀ ਚੀਫ ਪੈਟਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐਨ.ਆਰ.ਆਈ. ਵੀਰਾਂ ਤੋਂ ਇਲਾਵਾ ਇਲਾਕੇ ਦੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ 30ਵਾਂ ਅੱਖਾਂ ਦਾ ਮੁਫ਼ਤ ਲੈਜ ਕੈਂਪ ਅਤੇ ਮੁਫ਼ਤ ਹੈਮਿਓਪੈਥੀ ਜਾਂਚ ਕੈਂਪ ਚੈਨਾ ਰੋਡ ਜੈਤੋ ਵਿਖੇ ਮਿਤੀ 06 ਮਾਰਚ 2025 ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਡੇਰਾ ਜਲਾਲ ਬ੍ਰਾਂਚ ਚੈਨਾ ਰੋਡ ਜੈਤੋ ਵਿਖੇ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਦੀਪਕ ਗਰਗ, ਡਾਕਟਰ ਭੁਪਿੰਦਰਪਾਲ ਕੌਰ, ਡਾਕਟਰ ਬਲਿਆਨ, ਡਾਕਟਰ ਦੀਪਕ ਅਰੋੜਾ ਮਰੀਜ਼ਾਂ ਨੂੰ ਚੈੱਕ ਕਰਨਗੇ। ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਆਉਣ ਵਾਲੇ ਮਰੀਜ਼ਾਂ ਨੂੰ ਆਧਾਰ ਕਾਰਡ ਲਿਆਉਣਾ ਲਾਜ਼ਮੀ ਹੈ ਅਤੇ ਕੈਂਪ ਵਿੱਚ ਮਰੀਜ਼ ਆਪਣੇ ਨਾਲ ਇੱਕ ਵਾਰਿਸ ਜ਼ਰੂਰ ਲੈਕੇ ਆਉਣ ਤੇ ਸਾਫ਼ ਕੱਪੜੇ ਪਾ ਕੇ ਆਉਣ।