ਸੁਆਮੀ ਰੂਪ ਚੰਦ ਮਹਾਰਾਜ ਦੇ 187ਵੇਂ ਦੀਕਸ਼ਾ ਸਮਰੋਹ ਤੇ ਲਗਾਇਆ ਸੋਲਵਾਂ ਭੰਡਾਰਾ
- ਪੁਰਾਣੀ ਸਮਾਧ ਉੱਪਰ ਦੂਰ ਦੁਰਾਡੇ ਤੋਂ ਚੱਲ ਕੇ ਆਏ ਸ਼ਰਧਾਲੂ
ਦੀਪਕ ਜੈਨ
ਜਗਰਾਉਂ, 2 ਮਾਰਚ 2025 - ਅੱਜ ਸਵਾਮੀ ਰੂਪ ਚੰਦ ਮਹਾਰਾਜ ਦੇ 187ਵੇਂ ਦੀਕਸ਼ਾ ਸਮਰੋਹ ਦੇ ਸ਼ੁਭ ਮੌਕੇ ਤੇ ਬਾਬੂ ਰਾਮ ਰਵਿੰਦਰ ਨਾਥ ਜੈਨ ਪਰਿਵਾਰ ਵੱਲੋਂ ਸਥਾਨਕ ਡੱਲਾ ਰੋਡ ਤੇ ਰੂਪ ਚੰਦ ਮਹਾਰਾਜ ਦੀ ਸਮਾਧ ਸਵਰਗ ਆਸ਼ਰਮ ਵਿਖੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਭੰਡਾਰੇ ਦਾ ਉਦਘਾਟਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਗੇਜਾ ਰਾਮ ਵਾਲਮੀਕੀ ਵੱਲੋਂ ਕੀਤਾ ਗਿਆ। ਮਹਾਰਾਜ ਰੂਪ ਚੰਦ ਦੀ ਸਮਾਧ ਉੱਪਰ ਦੂਰ ਦੁਰਾਡੇ ਤੋਂ ਜੈਨ ਪਰਿਵਾਰਾਂ ਦੇ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ। ਤੁਹਾਨੂੰ ਦੱਸ ਦਈਏ ਕਿ ਇਹ ਭੰਡਾਰਾ ਪਿਛਲੇ 16 ਸਾਲਾਂ ਤੋਂ ਹਰ ਸਾਲ ਬਾਬੂ ਰਾਮ ਰਵਿੰਦਰ ਨਾਥ ਪਰਿਵਾਰ ਵੱਲੋਂ ਸ਼ਰਧਾ ਪੂਰਵਕ ਲਗਾਇਆ ਜਾਂਦਾ ਹੈ।
ਇਸ ਪਵਿੱਤਰ ਭੰਡਾਰੇ ਵਿੱਚ ਇਸ ਪਰਿਵਾਰ ਵੱਲੋਂ ਹੀ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਅੱਜ ਦੇ ਭੰਡਾਰੇ ਵਿੱਚ ਗੇਜਾ ਰਾਮ ਵਾਲਮੀਕੀ ਵੱਲੋਂ ਬੋਲਦਿਆਂ ਹੋਇਆਂ ਸਵਾਮੀ ਰੂਪ ਚੰਦ ਮਹਾਰਾਜ ਦੇ ਜੀਵਨ ਬਾਰੇ ਜਾਣਕਾਰੀ ਵੀ ਦਿੱਤੀ ਗਈ। ਇਸ ਤੋਂ ਇਲਾਵਾ ਆਏ ਹੋਏ ਸ਼ਰਧਾਲੂਆਂ ਨੂੰ ਇਸ ਪਵਿੱਤਰ ਸਮਾਧ ਸਵਰਗ ਆਸ਼ਰਮ ਦੇ ਮਹੱਤਵ ਬਾਰੇ ਵੀ ਦੱਸਿਆ ਗਿਆ।
ਇਸ ਮੌਕੇ ਬਾਬੂ ਰਾਮ ਰਵਿੰਦਰ ਨਾਥ ਜੈਨ ਪਰਿਵਾਰ ਦੇ ਜਨਕ ਰਾਜ ਜੈਨ, ਸੁਸ਼ੀਲ ਜੈਨ, ਸੁਦਰਸ਼ਨ ਜੈਨ, ਸਵਤੰਤਰ ਜੈਨ, ਰਜਨੀਸ਼ ਜੈਨ, ਮਨੀਸ਼ ਜੈਨ, ਦੀਪਕ ਜੈਨ, ਚੰਦਰ ਜੈਨ, ਚਿਰਾਗ ਜੈਨ ਅਤੇ ਸੁਨੀਤ ਜੈਨ ਤੋਂ ਇਲਾਵਾ ਜਗਰਾਓ ਨਗਰ ਕੌਂਸਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਆਮ ਆਦਮੀ ਪਾਰਟੀ ਦੇ ਸਕੱਤਰ ਪੰਜਾਬ ਗੋਪੀ ਸ਼ਰਮਾ, ਸੁਖਦੀਪ ਨਾਹਰ, ਚਰਨਜੀਤ ਸਿੰਘ ਚੰਨ, ਪ੍ਰਵੀਨ ਧਵਨ, ਸੁਮਿਤ ਸ਼ਾਸਤਰੀ ਅਤੇ ਕੌਂਸਲਰ ਬਿਕਰਮ ਜੱਸੀ ਹਾਜ਼ਰ ਸਨ।