ਪੰਜਾਬ ਸਰਕਾਰ ਨੇ ਪੰਜਾਬ ਵਕਫ਼ ਬੋਰਡ ਦਾ ਕੀਤਾ ਪੁਨਰਗਠਨ: ਤਿੰਨ ਨਵੇਂ ਮੈਂਬਰ ਨੂੰ ਮਿਲੀ ਜਗ੍ਹਾ
- ਪਹਿਲਾਂ ਗਠਿਤ ਬੋਰਡ ਦੇ ਤਿੰਨ ਮੈਂਬਰ ਦੀ ਥਾਂ ਤੇ ਦਿੱਤੀ ਤਿੰਨ ਨਵੇਂ ਮੈਂਬਰ ਨੂੰ ਜਗ੍ਹਾ
- ਪਿਛਲੇ ਇੱਕ ਸਾਲ ਤੋਂ ਲਟ ਚੇਅਰਮੈਨ ਦੇ ਮਸਲੇ ਨੂੰ ਲੈਣ ਕੇ ਆਉਣ ਵਾਲੇ ਦਿਨਾਂ ਵਿੱਚ ਬੋਰਡ ਨੂੰ ਨਵਾਂ ਚੇਅਰਮੈਨ ਮਿਲਣ ਦੀ ਉਮੀਦ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 20 ਫਰਵਰੀ 2025,- ਪੰਜਾਬ ਸਰਕਾਰ ਨੇ ਅੱਜ ਪੰਜਾਬ ਦੇ ਮੁਸਲਮਾਨਾਂ ਦੇ ਧਾਰਮਿਕ, ਸਮਾਜਿਕ ਅਤੇ ਸਿੱਖਿਆਕ ਸਰੋਕਾਰਾਂ ਨਾਲ ਤਾਲੁਕ ਰੱਖਣ ਵਾਲੇ ਅਹਿਮ ਅਦਾਰੇ ਪੰਜਾਬ ਵਕ ਬੋਰਡ ਦਾ ਪੁਨਰਗਠਨ ਕਰਕੇ 10 ਮੈਂਬਰਾਂ ਤੇ ਅਧਾਰਿਤ ਨਵੇਂ ਬੋਰਡ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਗ੍ਰਹਿ ਵਿਭਾਗ ਦੇ ਸਕੱਤਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਮੁਹੰਮਦ ਜਮੀਲੂ ਉਰ ਰਹਿਮਾਨ ਸਮੇਤ ਮੁਹੰਮਦ ਓਵੈਸ ਐਮਡੀ ਸਟਾਰ ਇੰਪੈਕਟ,ਐਡਵੋਕੇਟ ਸ਼ਮਸ਼ਾਦ ਅਲੀ, ਐਡਵੋਕੇਟ ਕਾਦਰ ਅਲੀ,ਸ੍ਰੀਮਤੀ ਯਾਸਮੀਨ ਪਰਵੀਨ, ਸ੍ਰੀਮਤੀ ਸੋਬੀਆ ਇਕਬਾਲ, ਡਾਕਟਰ ਅਨਵਾਰ ਖਾਂ, ਬਹਾਦਰ ਸ਼ਾਹ ਨੰਨਹੇੜੇ, ਮੁਹੰਮਦ ਸ਼ਹਿਬਾਜ਼ ਰਾਣਾ ਅਤੇ ਸ੍ਰੀ ਸ਼ੌਕਤ ਅਹਿਮਦ ਪਾਰੇ ਆਈ.ਏ.ਐਸ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸ਼ਾਮਿਲ ਕੀਤਾ ਗਿਆ ਹੈ।
ਇੱਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ 16 ਮਾਰਚ 2024 ਨੂੰ ਵੀ 10 ਮੈਂਬਰਾਂ ਦੇ ਅਧਾਰਿਤ ਪੰਜਾਬ ਵਕਫ਼ ਬੋਰਡ ਦਾ ਗਠਨ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪ੍ਰੰਤੂ ਉਕਤ ਬੋਰਡ ਦੀ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ ਜਾ ਸਕੀ ਅਤੇ ਇਸ ਬੋਰਡ ਨੂੰ ਐਡਵੋਕੇਟ ਮੁਹੰਮਦ ਅਰਸ਼ਦ ਨਾਮੀ ਵਿਅਕਤੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੈਲੰਜ ਕੀਤਾ ਸੀ ਕਿ ਜੋ ਪੰਜਾਬ ਸਰਕਾਰ ਨੇ 10 ਮੈਂਬਰੀ ਵਕਫ਼ ਬੋਰਡ ਦਾ ਗਠਨ ਕੀਤਾ ਹੈ ਉਸ ਵਿੱਚ ਵਕਫ਼ ਐਕਟ ਅਨੁਸਾਰ ਬੋਰਡ ਦੇ ਮੈਂਬਰ ਸ਼ਾਮਿਲ ਨਹੀਂ ਕੀਤੇ ਗਏ ਇਸ ਕਰਕੇ ਇਸ ਨੂੰ ਰੱਦ ਕੀਤਾ ਜਾਵੇ।
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਉਕਤ ਮਾਮਲੇ ਦੀ ਅਗਲੀ ਪੇਸ਼ੀ 25 ਮਾਰਚ 2025 ਨੂੰ ਤੈਅ ਕੀਤੀ ਹੋਈ ਹੈ ਹੁਣ 11 ਮਹੀਨੇ ਬੀਤਣ ਤੋਂ ਬਾਅਦ ਵੀ ਵਕਫ਼ ਬੋਰਡ ਦੀ ਇੱਕ ਵੀ ਮੀਟਿੰਗ ਨਹੀਂ ਹੋ ਸਕੀ ਅਤੇ ਨਾ ਹੀ ਕੋਈ ਚੇਅਰਮੈਨ ਚੁਣਿਆ ਜਾ ਸਕਿਆ। ਜਿਸ ਕਰਕੇ ਅੱਜ ਪੰਜਾਬ ਸਰਕਾਰ ਨੇ ਮੁੜ ਅਪਣੇ ਵੱਲੋਂ 16 ਮਾਰਚ 2024 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਵਕ ਬੋਰਡ ਦੇ ਮੈਂਬਰਾਂ ਵਿੱਚ ਬਦਲਾਓ ਕਰਕੇ ਤਿੰਨ ਮੈਂਬਰ ਬਦਲ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੋ ਮੈਂਬਰ ਹਟਾਏ ਗਏ ਹਨ ਉਹਨਾਂ ਵਿੱਚ ਅਹਿਮਦਗੜ ਤੋਂ ਮੁਹੰਮਦ ਹਾਸ਼ਿਮ ਸੂਫੀ, ਮਲੇਰਕੋਟਲਾ ਤੋਂ ਐਡਵੋਕੇਟ ਨਸ਼ੀਨ ਅਤੇ ਕੌਂਸਲਰ ਸਫੀਆ ਇਕਬਾਲ ਦੇ ਨਾਮ ਵਰਨਣਯੋਗ ਹਨ, ਉਹਨਾਂ ਦੀ ਥਾਂ ਤੇ ਜਿਹੜੇ ਹੁਣ ਨਵੇਂ ਨਾਮ ਸ਼ਾਮਿਲ ਕੀਤੇ ਗਏ ਹਨ ਉਹਨਾਂ ਵਿੱਚ ਐਡਵੋਕੇਟ ਸ਼ਮਸ਼ਾਦ ਅਲੀ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੇਰਕੋਟਲਾ), ਸ੍ਰੀਮਤੀ ਯਾਸਮੀਨ ਪਰਵੀਨ ਪਤਨੀ ਮਰਹੂਮ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਅਤੇ ਸੋਬੀਆ ਪਰਵੀਨ ਦੇ ਨਾਮ ਸ਼ਾਮਿਲ ਹਨ।
ਨਵੇਂ ਜਾਰੀ ਹੋਏ ਨੋਟੀਫਿਕੇਸ਼ਨ ਤੋਂ ਬਾਅਦ ਮੁਸਲਮਾਨ ਹਲਕਿਆਂ ਅੰਦਰ ਵਕਫ਼ ਬੋਰਡ ਦੇ ਨਵੇਂ ਚੇਅਰਮੈਨ ਨੂੰ ਲੈ ਕੇ ਚਰਚਾਵਾਂ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋ ਗਈਆਂ ਹਨ ਭਾਵੇਂ ਕਿ ਚੇਅਰਮੈਨ ਬਣਨ ਲਈ ਜੋ ਮੈਂਬਰਾਂ ਦੇ ਨਾਮ ਸਾਹਮਣੇ ਆ ਰਹੇ ਹਨ ਉਨ੍ਹਾਂ ਵਿੱਚ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ, ਸਟਾਰ ਇੰਪੈਕਟ ਦੇ ਐਮਡੀ ਮੁਹੰਮਦ ਉਵੇਸ ਅਤੇ ਡਾਕਟਰ ਅਨਵਰ ਭਸੌੜ ਦੇ ਨਾਮ ਚੱਲ ਰਹੇ ਹਨ ਪ੍ਰੰਤੂ ਭਰੋਸੇ ਸੂਤਰਾਂ ਤੋਂ ਮਿਲ ਜਾਣਕਾਰੀ ਅਨੁਸਾਰ ਕਿ ਮਾਲੇਰਕੋਟਲਾ ਵਿਧਾਇਕ ਡਾਕਟਰ ਜਮੀਲ ਰਹਿਮਾਨ ਨੂੰ ਪੰਜਾਬ ਵਕਫ਼ ਬੋਰਡ ਦਾ ਚੇਅਰਮੈਨ ਲਗਾਉਣ ਦੀਆਂ ਜਿਆਦਾ ਸੰਭਾਵਨਾਵਾਂ ਹਨ।