ਨੌਜਵਾਨਾਂ ਨੂੰ ਵਿਆਹ ਵਿੱਚ ਲਾਇਸੰਸੀ ਪਿਸਤੌਲ ਨਾਲ ਨੱਚਣਾ ਪੈ ਗਿਆ ਮਹਿੰਗਾ, ਪਰਚਾ ਦਰਜ
- ਵੀਡੀਓ ਹੋਈ ਵਾਇਰਲ ਤਾਂ ਪੁਲਿਸ ਨੇ ਮਾਮਲਾ ਕੀਤਾ ਦਰਜ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 21 ਫਰਵਰੀ 2025 - ਪੁਲਿਸ ਜਿਲਾ ਬਟਾਲਾ ਦੇ ਤਹਿਤ ਪੈਂਦੇ ਇੱਕ ਇਲਾਕੇ ਕਿਲਾ ਲਾਲ ਸਿੰਘ ਵਿੱਚ ਚਲਦੇ ਵਿਆਹ ਦੇ ਮੌਕੇ ਤੇ ਡੀ ਜੇ ਤੇ ਭੰਗੜਾ ਪਾਉਂਦੇ ਹੋਏ ਨੱਚ ਰਹੇ ਕੁਝ ਨੌਜਵਾਨ ਵਲੋ ਆਪਣੇ ਲਾਇਸੈਂਸੀ ਪਿਸਤੌਲ ਦਾ ਦਿਖਾਵਾ ਕੀਤਾ ਗਿਆ, ਉੱਥੇ ਹੀ ਇਸ ਸਭ ਦੀ ਇਕ ਵੀਡੀਓ ਵੀ ਜਦ ਸੋਸ਼ਲ ਮੀਡੀ ਤੇ ਵਾਇਰਲ ਹੋਈ ਤਾ ਬਟਾਲਾ ਪੁਲਿਸ ਵਲੋ ਹਰਕਤ ਚ ਆਉਂਦੇ ਹੋਏ ਨੌਜਵਾਨਾਂ ਦੀ ਪਹਿਚਾਣ ਕਰ ਓਹਨਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ ।