ਪਟਿਆਲਾ ਦੇ ਸਾਰਸ ਮੇਲੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੌਣ ਖੁਰਦ ਦੇ ਬੱਚਿਆਂ ਨੇ ਮੇਲੇ ਵਿੱਚ ਵਿਖਾਏ ਜੌਹਰ:-ਮੋਹਣ ਸਿੰਘ ਖਰੌੜ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 21 ਫ਼ਰਵਰੀ 2025:- ਅੱਜ ਸ਼ੀਸ ਮਹਿਲ ਪਟਿਆਲਾ ਵਿਖੇ ਚੱਲ ਰਹੇ ਸਾਰਸ ਮੇਲੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੌਣ ਖੁਰਦ ਬਲਾਕ ਪਟਿਆਲਾ ਦੇ ਬੱਚਿਆਂ ਨੇ ਮੇਲੇ ਵਿੱਚ ਲਗਵਾਈ ਹਾਜ਼ਰੀ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆ ਸਕੂਲ ਇੰਚਾਰਜ ਮੋਹਣ ਸਿੰਘ ਖਰੌੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਾਰਸ ਮੇਲੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੌਣ ਖੁਰਦ ਬਲਾਕ ਦੇ ਬੱਚਿਆ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਦੇ ਦਿਲਾਂ ਵਿਚ ਅਮਿੱਟ ਛਾਪ ਛੱਡੀ ਅਤੇ ਆਪਣਾ ਹੁਨਰ ਦਿਖਾਉਣ ਵਾਲੇ ਬੱਚਿਆ ਨੂੰ ਵਿਸ਼ੇਸ ਤੌਰ ਸਨਮਾਨਿਤ ਕੀਤਾ ਗਿਆ।
ਸਕੂਲ ਇੰਚਾਰਜ ਮੋਹਣ ਸਿੰਘ ਖਰੌੜ ਵੱਲੋਂ ਖੁਸ਼ੀ ਸਾਂਝੀ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਵਧੀਆ ਅਤੇ ਸਲਾਘਾਯੋਗ ਕਦਮ ਹੈ।ਇਹੋ ਜਿਹੇ ਮੇਲੇ ਬੱਚਿਆ ਅੰਦਰ ਛੁਪੀ ਕਲਾਕਾਰੀ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਦੇ ਹਨ।ਇਸ ਸਾਰਸ ਮੇਲੇ ਦੇ ਆਯੋਜਨ ਅਤੇ ਵਿਸੇਸ਼ ਪ੍ਰਬੰਧ ਲਈ ਪੰਜਾਬ ਸਰਕਾਰ ਅਤੇ ਸਮੂਹ ਪ੍ਰਸ਼ਾਸਨ ਵਧਾਈ ਦਾ ਹੱਕਦਾਰ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਇਹੋ ਜਿਹੇ ਮੇਲੇ ਕਰਵਾਉਂਦੇ ਰਹਿਣਗੇ ਅਤੇ ਬੱਚਿਆਂ ਨੂੰ ਆਪਣੀ ਕਲਾਕਾਰੀ ਦਿਖਾਉਣ ਦਾ ਮੌਕਾ ਮਿਲਦਾ ਰਹੇਗਾ।