ਹੋਲਾ ਮਹੱਲਾ ਦੌਰਾਨ ਨਵਜੰਮੇ ਬੱਚਿਆਂ ਤੇ ਮਾਵਾਂ ਦੀ ਸਹੂਲਤ ਲਈ ਬਣਨਗੇ ਵਿਸ਼ੇਸ ਬੇਬੀ ਫੀਡਿੰਗ ਰੂਮ- ਮੇਲਾ ਅਫਸਰ
- ਪ੍ਰਸਾਸ਼ਨ ਵੱਲੋਂ ਮੇਲੇ ਦੋਰਾਨ ਕੀਤੇ ਜਾ ਰਹੇ ਹਨ ਵਿਆਪਕ ਪ੍ਰਬੰਧ- ਜਸਪ੍ਰੀਤ ਸਿੰਘ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 21 ਫਰਵਰੀ ,2025 - ਜਿਲ੍ਹਾ ਪ੍ਰਸਾਸ਼ਨ ਰੂਪਨਗਰ ਵੱਲੋ ਹੋਲਾ ਮਹੱਲਾ ਮੌਕੇ ਦੇਸ਼ ਵਿਦੇਸ਼ ਤੋ ਆਉਣ ਵਾਲੇ ਸ਼ਰਧਾਲੂਆਂ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਨਵਜੰਮੇ ਤੇ ਛੋਟੇ ਬੱਚਿਆ ਦੀਆਂ ਮਾਂਵਾ ਲਈ ਵਿਸ਼ੇਸ ਤੌਰ ਤੇ ਬੇਬੀ ਫੀਡਿੰਗ ਰੂਮ ਬਣਾਏ ਜਾ ਰਹੇ ਹਨ। ਜਿੱਥੇ ਬੱਚਿਆ ਤੇ ਮਾਵਾਂ ਲਈ ਸਾਰੀਆਂ ਲੋੜੀਦੀਆਂ ਸਹੂਲਤਾ ਉਪਲੱਬਧ ਹੋਣਗੀਆਂ।
ਜਿਲ੍ਹਾ ਪ੍ਰਸਾਸ਼ਨ ਵੱਲੋਂ ਹੋਲਾ ਮਹੱਲਾ ਦੌਰਾਨ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਇਹ ਜਾਣਕਾਰੀ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਸ.ਜਸਪ੍ਰੀਤ ਸਿੰਘ ਪੀ.ਸੀ.ਐਸ ਨੇ ਅੱਜ ਇੱਥੇ ਦਿੱਤੀ। ਬੇਬੀ ਫੀਡਿੰਗ ਰੂਮ ਲਈ ਤਹਿਸੀਲ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ ਦੇ ਸਾਹਮਣੇ ਸਰਕਾਰੀ ਪ੍ਰਾਇਮਰੀ ਸਕੂਲ, ਮਾਤਾ ਸ੍ਰੀ ਨੈਣਾ ਦੇਵੀ ਰੋਡ ਤੇ ਐਸ.ਜੀ.ਐਸ. ਖਾਲਸਾ ਸੀਨੀ.ਸੈਕੰ.ਸਕੂਲ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਵਿਚ ਵਿਸੇਸ਼ ਰੂਮ ਤਿਆਰ ਕੀਤੇ ਜਾ ਰਹੇ ਹਨ, ਜਿੱਥੇ ਲੋੜੀਦੀਆ ਸਹੂਲਤਾ ਉਪਲੱਬਧ ਹੋਣਗੀਆਂ ਅਤੇ ਇਸ ਬਾਰੇ ਜਾਣਕਾਰੀ ਦੇਣ ਲਈ ਪੰਜਾਬੀ ਵਿੱਚ ਜਾਣਕਾਰੀ ਬੋਰਡ ਵੀ ਲਗਾਏ ਜਾਣਗੇ। ਦੁੱਧ ਚੰਗਾਉਣ ਵਾਲੀਆਂ ਮਾਵਾਂ ਲਈ ਪ੍ਰਸਾਸ਼ਨ ਵੱਲੋਂ ਇਹ ਵਿਸੇਸ਼ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋ ਇਲਾਵਾ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਲਈ ਪ੍ਰਸਾਸ਼ਨ ਵੱਲੋਂ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ।