ICMAI ਨੇ CMA ਦਸੰਬਰ 2024 ਦੇ ਨਤੀਜੇ ਕੀਤੇ ਜਾਰੀ
- ਆਈਸੀਐਮੲਏਆਈ ਦੇ ਪਟਿਆਲਾ ਚੈਪਟਰ ਪਾਸ 44% ਨਾਲ ਗੁੰਟੂਰ ਚੈਪਟਰ ਦੇ ਨਾਲ ਮਿਲ ਕੇ ਪੈਨ ਇੰਡੀਆ ਵਿੱਚ ਪਹਿਲੀ ਸਥਾਨ ਤੇ
ਪਟਿਆਲਾ 13 ਫਰਵਰੀ 2025 - ਇੰਸਟੀਚਿਊਟ ਆਫ ਕਾਸਟ ਅਕਾਊਂਟੈਂਟ ਆਫ ਇੰਡੀਆ (ICMAI) ਨੇ 11 ਫਰਵਰੀ, 2025 ਨੂੰ ਸੀਐਮਏ (CMA) ਦਸੰਬਰ 2024 ਦੇ ਨਤੀਜੇ ਜਾਰੀ ਕੀਤੇ ਹਨ। ਇੰਸਟੀਚਿਊਟ ਆਫ ਕਾਸਟ ਅਕਾਊਂਟੈਂਟ ਆਫ ਇੰਡੀਆ ਦੇ ਪਟਿਆਲਾ ਚੈਪਟਰ ਦੇ ਹਰਸਿਮਰਨ ਕੌਰ, ਕਸ਼ਿਸ਼, ਦਲਜੀਤ ਸਿੰਘ, ਕਰਣਵੀਰ ਸਿੰਘ ਅਤੇ ਰਗਵਿੰਦਰ ਸਿੰਘ ਨੇ ਸੀਐਮਏ (CMA) ਕੋਰਸ ਪੂਰਾ ਕੀਤਾ ਹੈ। ਪਟਿਆਲਾ ਚੈਪਟਰ ਦਾ ਪਾਸ ਪ੍ਰਤੀਸ਼ਤ 44% ਹੈ ਜੋ ਗੁੰਟੂਰ ਚੈਪਟਰ (ਆਂਧਰਾ ਪ੍ਰਦੇਸ਼) ਦੇ ਨਾਲ ਮਿਲ ਕੇ ਪੈਨ ਇੰਡੀਆ ਵਿੱਚ ਪਹਿਲੀ ਸਥਾਨ ਤੇ ਹੈ।
ਸ਼ੀਵਾਨੀ ਇੰਦਰ, ਚੇਅਰਮੈਨ ਪਟਿਆਲਾ ਚੈਪਟਰ ਅਤੇ ਸ੍ਰੀ ਜਸਵਿੰਦਰ ਸਿੰਘ, ਡਾਇਰੈਕਟਰ ਕੋਚਿੰਗ ਪਟਿਆਲਾ ਚੈਪਟਰ ਨੇ ਇਸ ਮੌਕੇ ਤੇ ਸਫਲਤਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ।