ਵੱਡੀ ਖ਼ਬਰ: ਪੰਜਾਬ ਕੈਬਨਿਟ ਵੱਲੋਂ 2000 ਅਧਿਆਪਕਾਂ ਸਮੇਤ 3000 ਪੋਸਟਾਂ ਭਰਨ ਦਾ ਐਲਾਨ, ਡਾਕਟਰਾਂ ਦੀ ਤਨਖ਼ਾਹ ਚ ਵਾਧਾ ਕਰਨ ਬਾਰੇ ਵੀ ਹੋਇਆ ਫ਼ੈਸਲਾ
ਚੰਡੀਗੜ੍ਹ, 13 ਫਰਵਰੀ 2025- ਪੰਜਾਬ ਕੈਬਨਿਟ ਦੇ ਵਲੋਂ ਅੱਜ ਵੱਡੇ ਪੱਧਰ ਤੇ ਭਰਤੀਆਂ ਕਰਨ ਦਾ ਫ਼ੈਸਲਾ ਕੀਤਾ ਹੈ।ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਦੇ ਅੰਦਰ ਪੀਟੀਆਈ ਅਧਿਆਪਕਾਂ ਦੀ 2000 ਨਵੀਆਂ ਪੋਸਟਾਂ ਭਰਨ ਦਾ ਐਲਾਨ ਕੀਤਾ ਹੈ। ਹਰਪਾਲ ਚੀਮਾ ਨੇ ਕਿਹਾ ਕਿ, ਰਾਜਪਾਲ ਦੇ ਦਫ਼ਤਰ ਵਿੱਚ ਤਿੰਨ ਪੋਸਟਾਂ ਦੀ ਸਥਾਪਨਾ ਕੀਤੀ ਗਈ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਵਿੱਚ 22 ਪੋਸਟਾਂ, ਯੁਵਕ ਸੇਵਾਵਾਂ ਦੇ ਵਿਚ ਤਿੰਨ ਪੋਸਟਾਂ ਮਲੇਰਕੋਟਲਾ ਵਿਖੇ ਸਥਾਪਤ ਕਰਨ ਦਾ ਫ਼ੈਸਲਾ , 13 ਸਪੋਰਟਸ ਮਹਿਕਮੇ ਵਿਚ ਡਾਕਟਰ ਭਰਤੀ ਕਰਨ , ਆਬਕਾਰੀ ਤੇ ਕਰ ਵਿਭਾਗ ਵਿਚ 53 ਪੋਸਟਾਂ ਡਾਰਾਇਵਰਾਂ,822 ਪੋਸਟਾਂ ਸਿਹਤ ਤੇ ਪਰਿਵਾਰ ਭਲਾਈ ਵਿਚ ਭਰਤੀਆਂ ਜਾਣਗੀਆਂ, ਪੰਜਾਬ ਵਿੱਚ ਪੀਟੀਆਈ ਅਧਿਆਪਕਾਂ ਦੀ 2000 ਪੋਸਟਾਂ ਭਰੀਆਂ ਜਾਣਗੀਆਂ, ਮੈਡੀਕਲ ਤੇ ਖੋਜ ਖੇਤਰ ਵਿਚ 97 ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ,6 ਸਪੈਸ਼ਲ ਅਦਾਲਤਾਂ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੀਮਾ ਨੇ ਐਲਾਨ ਕੀਤਾ ਕਿ, ਪੰਜਾਬ ਦੇ ਡਾਕਟਰਾਂ ਦੀ ਤਨਖ਼ਾਹ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਪੇਂਡੂ ਖੇਤਰ ਵਿੱਚ ਚੌਂਕੀਦਾਰੀ ਭੱਤਾ ਵਧਾ ਕੇ 1500 ਪ੍ਰਤੀ ਮਹੀਨਾ ਕੀਤਾ ਹੈ।