ਰਾਏਕੋਟ : ਪੱਤਰਕਾਰ ਸੁਸ਼ੀਲ ਵਰਮਾ ਦੇ ਭਰਾ ਦਲੀਪ ਕੁਮਾਰ (ਦੀਪ) ਦੀ ਬੇ-ਵਕਤ ਮੌਤ, ਅੰਤਿਮ ਅਰਦਾਸ 21 ਫ਼ਰਵਰੀ ਨੂੰ
ਰਾਏਕੋਟ/ਲੁਧਿਆਣਾ,13 ਫ਼ਰਵਰੀ 2025 :- ਰਾਏਕੋਟ ਤੋਂ ਪੱਤਰਕਾਰ ਸੁਸ਼ੀਲ ਕੁਮਾਰ ਵਰਮਾ(ਤਾਜਪੁਰ) ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ,ਜਦੋਂ ਬੀਤੀ ਰਾਤ ਉਨਾਂ ਦੇ ਛੋਟੇ ਭਰਾ ਦਲੀਪ ਕੁਮਾਰ (ਦੀਪ) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਦਲੀਪ ਕੁਮਾਰ(ਦੀਪ) ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਪਿੰਡ ਤਾਜਪੁਰ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ।ਇਸ ਮੌਕੇ ਵੱਖ-ਵੱਖ ਪਾਰਟੀਆਂ/ਸੰਸਥਾਵਾਂ ਦੇ ਆਗੂਆਂ/ਪਿੰਡ ਵਾਸੀਆਂ/ਰਿਸ਼ਤੇਦਾਰਾਂ/ਸਨੇਹੀਆਂ ਨੇ ਸੇਜਲ ਅੱਖਾਂ ਨਾਲ ਦਲੀਪ ਕੁਮਾਰ(ਦੀਪ) ਨੂੰ ਅੰਤਿਮ ਵਿਦਾਈ ਦਿੱਤੀ।
ਪਰਿਵਾਰਕ ਸੂਤਰਾਂ ਅਨੁਸਾਰ ਦਲੀਪ ਕੁਮਾਰ 'ਦੀਪ' ਨਮਿਤ ਅੱਜ ਪ੍ਰਕਾਸ਼ ਕਰਵਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ(ਅੰਤਿਮ ਅਰਦਾਸ) 21 ਫ਼ਰਵਰੀ, ਦਿਨ ਸ਼ੁੱਕਰਵਾਰ ਨੂੰ ਬਾਦ ਦੁਪਹਿਰ 1 ਵਜੇ ਪਿੰਡ ਤਾਜਪੁਰ(ਨੇੜੇ : ਰਾਏਕੋਟ) ਵਿਖੇ ਖੰਗੂੜਾ ਪੱਤੀ ਦੇ ਗੁਰਦੁਆਰਾ ਸਾਹਿਬ 'ਚ ਪਾਏ ਜਾਣਗੇ।