ਪਬਜੀ ਗੇਮ ਕਾਰਨ ਮਾਨਸਿਕ ਸੰਤੁਲਨ ਗਵਾ ਬੈਠੇ ਨੌਜਵਾਨ ਦੀ ਸੱਤਵੇਂ ਦਿਨ ਬਿਆਸ ਦਰਿਆ ਵਿੱਚੋਂ ਮਿਲੀ ਲਾਸ਼
- ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਸੀ ਸਰਚ ਅਭਿਆਨ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 13 ਫਰਵਰੀ 2025 - ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਅਕਸ਼ੇ ਕੁਮਾਰ ਪੱਬ ਜੀ ਗੇਮ ਖੇਡਣ ਕਾਰਨ ਮਾਨਸਿਕ ਸੰਤੁਲਨ ਗਵਾ ਬੈਠਾ ਸੀ ਅਤੇ ਪਿਛਲੇ ਸ਼ੁਕਰਵਾਰ ਘਰੋਂ ਨਿਕਲ ਗਿਆ ਸੀ। ਉਸ ਨੇ ਵਟਸਐਪ ਰਾਹੀਂ ਪਰਿਵਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਹ ਬਿਆਸ ਦਰਿਆ ਵਿੱਚ ਛਾਲ ਮਾਰਨ ਜਾ ਰਿਹਾ ਹੈ। ਪਰਿਵਾਰ ਨੇ ਬਹੁਤ ਸਮਝਾਇਆ ਪਰ ਅਕਸ਼ੇ ਨੇ ਫੋਨ ਬੰਦ ਕਰ ਦਿੱਤਾ ਜਦੋਂ ਪਰਿਵਾਰ ਬਿਆਸ ਦਰਿਆ ਦੇ ਪੁੱਲ ਤੇ ਪਹੁੰਚਿਆ ਤਾਂ ਅਕਸ਼ੇ ਕੁਮਾਰ ਦੀਆਂ ਚੱਪਲਾਂ ਉਥੇ ਮਿਲ਼ੀਆਂ ਸਨ । ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਸਬੰਧਤ ਥਾਣਾ ਹੁਸ਼ਿਆਰਪੁਰ ਦੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਦੂਜੇ ਪਾਸੇ ਸ਼੍ਰੀ ਹਰਗੋਬਿੰਦਪੁਰ ਦੇ ਐਸ ਐਸ ਓ ਬਿਕਰਮ ਸਿੰਘ ਨੇ ਆਪਣਾ ਏਰੀਆ ਨਾ ਹੋਣ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਨਾਲ ਗੱਲਬਾਤ ਕੀਤੀ ਅਤੇ ਸੇਵਾ ਦਲ ਦੇ ਮੁਖੀ ਮਨਜੋਤ ਸਿੰਘ ਤਰੁੰਤ ਆਪਣੀ ਪੂਰੀ ਟੀਮ ਨਾਲ਼ ਬਿਆਸ ਦਰਿਆ ਤੇ ਪਹੁੰਚੇ ਅਤੇ ਪਿਛਲੇ ਪੰਜ ਦਿਨਾਂ ਤੋਂ ਉਹਨਾਂ ਦੀ ਟੀਮ ਵੱਲੋਂ ਦਰਿਆ ਨੂੰ ਖੰਗਾਲਿਆ ਜਾ ਰਿਹਾ ਸੀ। ਅੱਜ ਬਾਅਦ ਦੁਪਹਿਰ ਲਗਭਗ ਚਾਰ ਕਿਲੋਮੀਟਰ ਦੂਰੀ ਤੋਂ ਅਕਸ਼ੇ ਕੁਮਾਰ ਦੀ ਲਾਸ਼ ਮਿਲੀ ਹੈ ਜੋ ਅੱਜ ਫੁੱਲ ਕੇ ਤੈਰਨ ਲੱਗ ਪਈ ਸੀ। ਸੰਸਥਾ ਵੱਲੋਂ ਪਰਿਵਾਰ ਦੇ ਹਵਾਲੇ ਕਰ ਦਿੱਤੀ।