ਕਾਂਗਰਸ ਦੇ ਜਥੇਬੰਧਕ ਢਾਂਚੇ 'ਚ ਵੱਡੇ ਪੱਧਰ 'ਤੇ ਅਦਲਾ-ਬਦਲੀ ਦੇ ਆਸਾਰ, ਪੰਜਾਬ ਸਮੇਤ ਕਈ ਸੂਬਿਆਂ ਦੇ ਇੰਚਾਰਜ ਤੇ ਪ੍ਰਧਾਨ ਬਦਲੇ ਜਾਣ ਦੀ ਸੰਭਾਵਨਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 12 ਫਰਵਰੀ 2025- ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਜਥੇਬੰਧਕ ਢਾਂਚੇ ਵਿੱਚ ਵੱਡੇ ਪੱਧਰ ਤੇ ਅਦਲਾ-ਬਦਲੀ ਕਰਨ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੇ ਕਿ ਪੰਜਾਬ ਸਮੇਤ ਕਈ ਸੂਬਿਆਂ ਦੇ ਇੰਚਾਰਜ ਅਤੇ ਪ੍ਰਧਾਨ ਬਦਲੇ ਜਾ ਸਕਦੇ ਹਨ। ਪੰਜਾਬ ਦਾ ਇੰਚਾਰਜ ਹਰੀਸ਼ ਚੌਧਰੀ ਨੂੰ ਲਾਏ ਜਾਣ ਦੇ ਚਰਚੇ ਹਨ, ਹਾਲਾਂਕਿ ਸਚਾਈ ਇਹ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਕਾਂਗਰਸ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ, ਉਦੋਂ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਹੀ ਸਨ। ਸੂਤਰ ਦੱਸਦੇ ਨੇ ਕਿ ਬਹੁਤ ਜਲਦ ਕਾਂਗਰਸ ਪਾਰਟੀ ਵੱਡੀ ਮੀਟਿੰਗ ਸੱਦ ਕੇ ਉਲਟ-ਫੇਰ ਕਰ ਸਕਦੀ ਹੈ ਅਤੇ ਪੰਜਾਬ ਸਮੇਤ ਕਈ ਰਾਜਾਂ ਨੂੰ ਨਵੇਂ ਪ੍ਰਧਾਨ ਤੇ ਇੰਚਾਰਜ ਮਿਲਣ ਦੀ ਸੰਭਾਵਨਾ ਹੈ।