ਮੈਂ ਮਰ ਗਿਆ ਤਾਂ ਮੇਰੀ ਲਾਸ਼ ਖਨੌਰੀ ਬਾਰਡਰ ਤੇ ਰੱਖਿਓ- ਕਿਸਾਨ ਆਗੂ ਬਲਦੇਵ ਸਿਰਸਾ ਦਾ ਹਸਪਤਾਲ ਤੋਂ ਵੱਡਾ ਬਿਆਨ
ਚੰਡੀਗੜ੍ਹ, 13 ਫਰਵਰੀ 2025- ਹਾਰਟ ਅਟੈਕ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ਼ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਂ ਮਰ ਗਿਆ ਤਾਂ ਮੇਰੀ ਲਾਸ਼ ਨੂੰ ਘਰ ਨਾ ਲਿਜਾਇਓ, ਖਨੌਰੀ ਬਾਰਡਰ ਤੇ ਉਦੋਂ ਤੱਕ ਰੱਖਿਓ ਜਦੋਂ ਤੱਕ ਕਿਸਾਨੀ ਮੰਗਾਂ ਨੂੰ ਸਰਕਾਰ ਮੰਨ ਨਹੀਂ ਲੈਂਦੀ।