ਪੀ.ਏ.ਯੂ. ਦੇ ਫੈਸ਼ਨ ਡਿਜ਼ਾਇਨਿੰਗ ਦੇ ਵਿਦਿਆਰਥੀਆਂ ਨੇ ਫੈਸ਼ਨ ਮੇਲੇ ਵਿਚ ਭਾਗ ਲਿਆ
ਲੁਧਿਆਣਾ 13 ਫਰਵਰੀ, 2025 - ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਐਪਰਲ ਅਤੇ ਟੈਕਸਟਾਈਲ ਵਿਗਿਆਨ ਵਿਭਾਗ ਦੇ ਫੈਸ਼ਨ ਡਿਜ਼ਾਇਨਿੰਗ ਦੀ ਬੀ ਐੱਸ ਸੀ ਵਿਚ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਵਿਚ ਕਰਵਾਏ ਐਕਸਪੋ ਇੰਡੀਆ 2025 ਫੈਸ਼ਨ ਮੇਲੇ ਵਿਚ ਹਿੱਸਾ ਲਿਆ| ਮੇਲੇ ਦਾ ਇਹ ਦੌਰਾ ਵਿਦਿਆਰਥੀਆਂ ਵੱਲੋਂ ਕੱਪੜਿਆਂ ਦੇ ਫੈਸ਼ਨ ਤੋਂ ਇਲਾਵਾ ਮਸ਼ੀਨਰੀ ਅਤੇ ਤਕਨਾਲੋਜੀ ਦੀਆਂ ਨਵੀਆਂ ਰੁਚੀ ਅਤੇ ਸਿਲਾਈ ਕਢਾਈ ਦੀਆਂ ਮਸ਼ੀਨਾਂ, ਡਿਜ਼ੀਟਲ ਕਢਾਈ, ਸਕਰੀਨ ਨਿਰਮਾਣ ਅਤੇ ਪ੍ਰਿੰਟਿਗ ਯੂਨਿਟ ਤੋਂ ਇਲਾਵਾ ਫੈਸ਼ਨ ਦੇ ਖੇਤਰ ਦੇ ਨਵੇਂ ਔਜ਼ਾਰਾਂ ਨੂੰ ਜਾਣਨ ਲਈ ਕੀਤਾ ਗਿਆ|
ਅਧਿਆਪਨ ਸਹਾਇਕਾਂ ਕੁਮਾਰੀ ਮਨੀਸ਼ਾ ਸੇਠੀ ਅਤੇ ਕੁਮਾਰੀ ਸਿਮਰਨ ਨੇ ਇਸ ਵਿੱਦਿਅਕ ਦੌਰੇ ਦੇ ਸੰਚਾਲਨ ਕੀਤ ਅਤੇ ਵੱਖ-ਵੱਖ ਪ੍ਰਦਰਸ਼ਨਾਂ ਦੌਰਾਨ ਵਿਦਿਆਰਥਣਾਂ ਦੀ ਅਗਵਾਈ ਕੀਤੀ| ਵਿਭਾਗ ਦੇ ਮੁਖੀ ਡਾ. ਹਰਮਿੰਦਰ ਕੌਰ ਸੈਣੀ ਨੇ ਅਜਿਹੇ ਦੌਰਿਆਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਇਸਨੂੰ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਉਦਯੋਗਿਕ ਜਾਣਕਾਰੀ ਵਿਚ ਵਾਧਾ ਕਰਨ ਵਾਲਾ ਕਿਹਾ|