ਮਾਰਸੇਲਸ ਇਨਵੈਸਟਮੈਂਟ ਮੈਨੇਜਰਜ਼ ਵੱਲੋਂ ਅਕਾਲ ਅਕੈਡਮੀਆਂ ਵਿੱਚ ਡਿਜੀਟਲ ਸਿੱਖਿਆ ਲਈ ਸੀ.ਐੱਸ.ਆਰ. ਯਤਨ ਦਾ ਸਮਰਥਨ
ਹਰਜਿੰਦਰ ਸਿੰਘ ਭੱਟੀ
ਬੜੂ ਸਾਹਿਬ, 13 ਫਰਵਰੀ 2025 - ਕਲਗੀਧਰ ਸੋਸਾਇਟੀ ਬੜੂ ਸਾਹਿਬ "ਮਾਰਸੇਲਸ ਇਨਵੈਸਟਮੈਂਟ ਮੈਨੇਜਰਜ਼" ਮੁੰਬਈ ਦਾ ਤਹਿਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐੱਸ.ਆਰ.) ਤਹਿਤ ਵਿਦਿਆਰਥੀਆਂ ਲਈ ਆਧੁਨਿਕ ਤਕਨੀਕ ਉਪਲਬਧ ਕਰਵਾਉਣ ਲਈ ਸਮਰਥਨ ਦਿੱਤਾ। ਉਨ੍ਹਾਂ ਦੇ ਇਸ ਯੋਗਦਾਨ ਨਾਲ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਸੱਤ ਪਿੰਡਾਂ ਵਿੱਚ ਸਥਿਤ ਅਕਾਲ ਅਕੈਡਮੀਆਂ ਦਾ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਇਆ।
ਮਾਰਸੇਲਸ ਇਨਵੈਸਟਮੈਂਟ ਮੈਨੇਜਰਜ਼ ਵੱਲੋਂ 57 ਨਵੇਂ ਕੰਪਿਊਟਰ ਦਾਨ ਕੀਤੇ ਗਏ। ਇਹ ਕੰਪਿਊਟਰ ਅਕਾਲ ਅਕੈਡਮੀ ਬੇਨੜਾ, ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ, ਚੱਕ ਮੰਡੇਰ, ਧਨਾਲ ਕਲਾਂ, ਧਰਮਗੜ੍ਹ ਛੰਨਾ, ਫਤਹਿਗੜ੍ਹ ਗੰਢੂਆਂ ਅਤੇ ਅਕਾਲ ਅਕੈਡਮੀ ਮਹਿਲ ਕਲਾਂ ਨੂੰ ਦਿੱਤੇ ਗਏ। ਇਸ ਪਹਿਲ ਨਾਲ ਇਨ੍ਹਾਂ ਪਿੰਡਾਂ ਦੇ ਬੱਚਿਆਂ ਨੂੰ ਡਿਜੀਟਲ ਸਿੱਖਿਆ, ਸੰਚਾਰ ਟੈਕਨੋਲੋਜੀ ਅਤੇ ਵਧੀਆ ਸਿੱਖਣ ਦੇ ਮੌਕੇ ਮਿਲਣਗੇ।
ਇਹ ਯਤਨ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਲਾ ਬਣਾਉਣ ਲਈ ਇੱਕ ਵੱਡਾ ਕਦਮ ਹਨ। ਕਲਗੀਧਰ ਸੋਸਾਇਟੀ ਮਾਰਸੇਲਸ ਇਨਵੈਸਟਮੈਂਟ ਮੈਨੇਜਰਜ਼ ਦਾ ਵਿਸ਼ੇਸ਼ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਇਸ ਪਵਿੱਤਰ ਕਾਰਜ ਵਿੱਚ ਆਪਣਾ ਅਹਿਮ ਰੋਲ ਨਿਭਾਇਆ। ਉਨ੍ਹਾਂ ਦਾ ਇਹ ਸਮਰਥਨ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਬਦਲਣ ਵਿੱਚ ਮਦਦਗਾਰ ਸਾਬਤ ਹੋਵੇਗਾ। ਇਥੇ ਜਿਕਰਯੋਗ ਹੈ ਕਿ ਬੜੂ ਸਾਹਿਬ ਸੰਸਥਾ ਨੇ ਹਮੇਸ਼ਾ ਹੀ ਅਨੇਕਾਂ ਸਮਾਜ ਸੁਧਾਰਕ ਅਤੇ ਧਾਰਮਿਕ ਕਾਰਜਾਂ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ। ਇਹ ਸੰਸਥਾ ਹਮੇਸ਼ਾ ਹੀ ਪੇਂਡੂ ਵਰਗ ਦੇ ਬੱਚਿਆਂ ਨੂੰ ਉੱਚ-ਵਿੱਦਿਆ ਦੇਣ ਦਾ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ। ਇਸ ਗੱਲ ਨੂੰ ਅਸੀਂ ਸਹੀ ਸਾਬਿਤ ਹੋਇਆ ਕਹਿ ਸਕਦੇ ਹਾਂ ਕਿ ਪਦਮ ਸ਼੍ਰੀ, ਸ਼੍ਰੋਮਣੀ ਪੰਥ ਰਤਨ, ਵਿੱਦਿਆ ਮਾਰਤੰਡ ਸੰਤ ਬਾਬਾ ਇਕਬਾਲ ਸਿੰਘ ਜੀ ਵੱਲੋਂ ਅਕੈਡਮੀਆਂ ਦਾ ਲਗਾਇਆ ਵਿੱਦਿਆ ਲਈ ਬੂਟਾ ਦਿਨੋ-ਦਿਨ ਫੈਲ ਰਿਹਾ ਹੈ।