ਸਿੱਖ ਮੁਸਲਿਮ ਸਾਂਝਾਂ ਵੱਲੋਂ ਭਗਤ ਰਵਿਦਾਸ ਜੀ ਸ਼ੋਭਾ ਯਾਤਰਾ ਮੌਕੇ ਮਿੱਠੇ ਚਾਵਲਾਂ ਦੇ ਲੰਗਰਾਂ ਰਾਹੀਂ ਵੰਡੀ ਗਈ ਭਾਈਚਾਰਕ ਸਾਂਝ ਦੀ ਮਿਠਾਸ
--ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਉਪਰਾਲੇ ਵਜੋਂ ਮਾਲੇਰਕੋਟਲਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਈ ਜਾਂਦੀ ਹੈ ਲੰਗਰ ਸੇਵਾ-ਡਾ.ਮੁਹੰਮਦ ਨਸੀਰ ਅਖ਼ਤਰ
-- ਕਿਹਾ ਲੰਗਰ ਸੇਵਾ ਵਿੱਚ ਸੇਵਾਵਾਂ ਨਿਭਾ ਕੇ ਮਿਲਦੀ ਹੈ ਦਿਲ ਦਿਲੀ ਖੁਸ਼ੀ -ਮੈਂਬਰ ਸਿੱਖ ਮੁਸਲਿਮ ਸਾਂਝਾਂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 12 ਫਰਵਰੀ (ਇਸਮਾਈਲ ਏਸ਼ੀਆ )ਹਾਅ ਦਾ ਨਾਅਰਾ ਦੀ ਧਰਤੀ ਵਿਖੇ ਪਿਛਲੇ ਲੰਬੇ ਅਰਸੇ ਤੋਂ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਕਾਰਜ ਕਰਦੀ ਆ ਰਹੀ ਸਿੱਖ ਮੁਸਲਿਮ ਸਾਂਝਾ ਜਥੇਬੰਦੀ ਵੇ ਮੈਂਬਰਾਂ ਵੱਲੋਂ ਵੱਖੋ ਵੱਖ ਸਮੇਂ ਤੇ ਵੱਖੋ ਵੱਖ ਸਥਾਨਾਂ ਤੇ ਆਪਣੀਆਂ ਲਗਾਈਆਂ ਜਾਂਦੀਆਂ ਖਾਣੇ ਆਦਿ ਦੀਆਂ ਸਟਾਲਾਂ ਰਾਹੀਂ ਮਸ਼ਹੂਰ ਹੋਏ ਮਿੱਠੇ ਚਾਵਲਾਂ ਦਾ ਜ਼ਾਇਕਾ ਵੇਖਣ ਲਈ ਸ਼ਾਇਦ ਹਰ ਕੋਈ ਉਤਾਵਲਾ ਰਹਿੰਦਾ ਹੈ ਜਿਸ ਦੀ ਤਾਜ਼ਾ ਮਿਸਾਲ ਅੱਜ ਇੱਥੇ ਭਗਤ ਰਵਿਦਾਸ ਜੀ ਦੇ੍ ਸਬੰਧੀ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਸਥਾਨਕ ਸੱਟਾ ਚੌਕ ਵਿਖੇ ਨਵਾਬੀ ਤਰੀਕੇ ਨਾਲ ਬਣਾਈ ਮੁਸਲਿਮ ਡਿਸ ਵਜੋਂ ਮਸ਼ਹੂਰ ਮਿੱਠੇ ਚਾਵਲਾਂ ਦੇ ਲੰਗਰ ਦੌਰਾਨ ਲੱਗੀ ਭੀੜ ਤੋਂ ਲਗਾਇਆ ਜਾ ਸਕਦਾ ਸੀ ਜਿਸ ਦੌਰਾਨ ਮਿੱਠੇ ਚਾਵਲਾਂ ਦੀਆਂ ਦੇਗਾਂ ਦੀਆਂ ਦੇਗਾਂ ਲੰਗਰ ਸੇਵਾ ਵਿਚ ਖ਼ਤਮ ਹੋ ਗਈਆਂ ।ਸੰਸਥਾ ਦੇ ਕਨਵੀਨਰ ਡਾ.ਮੁਹੰਮਦ ਨਸੀਰ ਅਖ਼ਤਰ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਥੀਆਂ ਵੱਲੋਂ ਮਾਲੇਰਕੋਟਲਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਲੰਗਰ ਸੇਵਾ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਉਪਰਾਲੇ ਵਜੋਂ ਜਿੱਥੇ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ ਚਲਾਈ ਗਈ ਸੀ ਉੱਥੇ ਹੀ ਛੋਟੇ ਸਾਹਿਬਜ਼ਾਦਿਆਂ ਦੇ ਜੋੜ ਮੇਲੇ ਅਤੇ ਗੁਰਪੁਰਬਾਂ ਅਤੇ ਕਿਸਾਨ ਜਥੇਬੰਦੀਆਂ ਦੇ ਮੁਜ਼ਾਹਰਿਆਂ ਆਦਿ ਮੌਕਿਆਂ ਦੌਰਾਨ ਇਹ ਮਿੱਠੇ ਚਾਵਲਾਂ ਦੀ ਲੰਗਰ ਸੇਵਾ ਰਾਹੀਂ ਆਪਸੀ ਭਾਈਚਾਰਕ ਸਾਂਝਾਂ ਦੀ ਮਿਠਾਸ ਵੰਡੀ ਜਾ ਰਹੀ ਹੈ ਜਿਸ ਨੂੰ ਲੋਕਾਂ ਵੱਲੋਂ ਬਹੁਤ ਸਲਾਹੇ ਜਾਣ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹੋਰ ਹੌਸਲਾ ਮਿਲਦਾ ਹੈ । ਦੱਸਣਾ ਬਣਦਾ ਹੈ ਅਜਿਹੀ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦੇ ਉਪਰਾਲਿਆਂ ਵਜੋਂ ਇਸ ਸੰਸਥਾ ਦੇ ਕਨਵੀਨਰ ਡਾਕਟਰ ਮੁਹੰਮਦ ਨਸੀਰ ਨੂੰ ਭਾਰਤ ਦੇ 100 ਪ੍ਰਭਾਵਸ਼ਾਲੀ ਮੁਸਲਮਾਨਾਂ ਦੀ ਫਰਿਸ਼ਤ ਵਿੱਚ ਸ਼ੁਮਾਰ ਕੀਤਾ ਗਿਆ ਹੈ। ਆਪਸੀ ਭਾਈਚਾਰਕ ਸਾਂਝ ਲਈ ਮੁਸਲਿਮ ਸਾਂਝਾ ਵੱਲੋਂ ਜਿੱਥੇ ਮਿੱਠੇ ਚਾਵਲ ਦੇ ਲੰਗਰ ਅਤੇ ਵੱਖੋ ਵੱਖ ਮੌਕਿਆਂ ਤੇ ਹੀ ਪਾਣੀ ਦੀ ਛਬੀਲ ਵੀ ਲਗਾਈ ਜਾਂਦੀ ਹੈ।ਇਸ ਮੌਕੇ ਤੇ ਮਾਸਟਰ ਮੁਹੰਮਦ ਪ੍ਰਵੇਜ਼ ,ਮੁਹੰਮਦ ਏਜਾਜ਼ ਜ਼ਹੂਰ ਮੁਹੰਮਦ ਅਨਵਰ ,ਮੁਹੰਮਦ ਅਖਤਰ ਮਾਸਟਰ ਅਸਰਾਰ ਉਲ ਹੱਕ ,ਮੁਹੰਮਦ ਹਨੀਫ, ਆਦਿ ਹਾਜ਼ਰ ਸਨ । ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੇਵਾ ਕਰਕੇ ਦਿਲੀ ਖੁਸ਼ੀ ਮਹਿਸੂਸ ਹੋ ਰਹੀ ਹੈ ।