ਗੈਂਗਸਟਰਾਂ ਤੇ ਪੁਲੀਸ ਦਰਮਿਆਨ ਮੁਕਾਬਲੇ ਵਿੱਚ ਦੋਵੇ ਗੈਂਗਸਟਰ ਜ਼ਖ਼ਮੀ
ਨੌਜਵਾਨ ਵਿਦੇਸ਼ ਬੈਠੇ ਗੈਂਗਸਟਰ ਜੀਵਨ ਫੌਜੀ ਲਈ ਕਰਦੇ ਸਨ ਕੰਮ
ਰੋਹਿਤ ਗੁਪਤਾ
ਗੁਰਦਾਸਪੁਰ , 2 ਫਰਵਰੀ 2025 :
ਅੱਜ ਸਰਹੱਦੀ ਇਲਾਕੇ ਦੇ ਪਿੰਡ ਸਾਹਪੁਰ ਜਾਜਨ ਵਿਖੇ ਪੁਲਿਸ ਅਤੇ ਪੁਲਿਸ ਵਲੋ ਪਹਿਲਾ ਤੋ ਗ੍ਰਿਫਤਾਰ ਦੋ ਨੌਜਵਾਨਾ ਚ ਝੜਪ ਹੋ ਗਈ ਅਤੇ ਕਰਾਸ ਫਾਇਰਿੰਗ ਵੀ ਹੋਈ।
ਇਸ ਮਾਮਲੇ ਚ ਜਾਣਕਾਰੀ ਦੇਂਦੇ ਪੁਲਿਸ ਜਿਲਾ ਬਟਾਲਾ ਦੇ ਐਸ ਐਸ ਪੀ ਬਟਾਲਾ ਨੇ ਦੱਸਿਆ ਕਿ ਪਿਛਲੇ ਦਿਨੀ 13 ਜਨਵਰੀ ਲੋਹੜੀ ਵਾਲੀ ਸ਼ਾਮ ਡੇਰਾ ਬਾਬਾ ਨਾਨਕ ਦੇ ਮੇਨ ਬਜ਼ਾਰ ਚ ਇੱਕ ਜਨਰਲ ਸਟੋਰ ਦੁਕਾਨ ਤੇ ਦੋ ਅਣਪਛਾਤਿਆਂ ਵੱਲੋਂ ਫ਼ਿਰੌਤੀ ਦੀ ਮੰਗ ਦੇ ਫੋਨ ਤੋ ਬਾਅਦ ਫਾਇਰਿਗ ਕੀਤੀ ਗਈ ਸੀ ਅਤੇ ਇਸ ਮਾਮਲੇ ਚ ਪੁਲਿਸ ਨੇ ਬੀਤੇ ਕੱਲ 2 ਨੌਜਵਾਨਾ ਨੂੰ ਗ੍ਰਿਫਤਾਰ ਕੀਤਾ ਸੀ ਜਿਹਨਾ ਨੂੰ ਅੱਜ ਤੜਕਸਾਰ ਪਿਸਟਲ ਦੀ ਬਰਾਮਦਗੀ ਲਈ ਸਾਹਪੁਰ ਜਾਜਨ ਦੇ ਪੁਲ ਤੇ ਲਿਆਂਦਾ ਗਿਆ ਸੀ ਜਿੱਥੇ ਉਹਨਾ ਜਮੀਨ ਚ ਦੱਬੀ ਪਿਸਟਲ ਕੱਢੇ ਦੇ ਹੀ ਪੁਲੀਸ ਉੱਤੇ ਫਾਇਰ ਕਰ ਦਿੱਤਾ ਜਿਸਤੋ ਬਾਅਦ ਦੋਵੇ ਗੈਗਸਟਰ ਜਖਮੀ ਹੋ ਗਏ ਜਿੰਨਾ ਨੂੰ ਪਹਿਲਾ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਭੇਜਿਆ ਗਿਆ ਜਿੱਥੇ ਓਹਨਾ ਦੀ ਗੋਲੀ ਲੱਗਣ ਕਰਕੇ ਆਗੇ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਹੈ । ਐਸ ਐਸ ਪੀ ਬਟਾਲਾ ਨੇ ਦੱਸਿਆ ਕਿ ਇਹ ਦੋਵੇ ਜੋ ਗ੍ਰਿਫਤਾਰ ਕਿਤੇ ਗਏ ਹਨ ਓਹਨਾ ਦੀ ਪਹਿਚਾਣ ਸਰਬਜੀਤ ਸਿੰਘ ਅਤੇ ਸੁਨੀਲ ਮਸੀਹ ਵਜੋ ਹੋਈ ਹੈ ਜਦ ਕਿ ਸੁਨੀਲ ਮਸੀਹ ਤਾ 13 ਜਨਵਰੀ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਗੁਜਰਾਤ ਚ ਭੱਜ ਗਿਆ ਸੀ ਅਤੇ ਉੱਥੇ ਇਕ ਮਾਲ ਚ ਸਕਿਉਰਿਟੀ ਗਾਰਡ ਦਾ ਕੰਮ ਕਰ ਰਿਹਾ ਸੀ ਨੂੰ ਉੱਥੋ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹ ਦੋਵੇ ਵਿਦੇਸ਼ ਬੈਠੇ ਗੈਂਗਸਟਰ ਤੋ ਅੱਤਵਾਦੀ ਬਣੇ ਜੀਵਨ ਫ਼ੌਜੀ ਲਈ ਕੰਮ ਕਰਦੇ ਸਨ ।