ਥਾਣਾ ਮੂਣਕ ਵੱਲੋਂ ਤਿੰਨ ਮੁਲਜ਼ਮਾਂ ਪਾਸੋ ਚੋਰੀ ਸ਼ੁਦਾ 6 ਮੋਟਰਸਾਈਕਲ ਬਰਾਮਦ
ਚੋਰਾਂ ਤੇ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਡੀ.ਐਸ.ਪੀ ਪਰਮਿੰਦਰ ਸਿੰਘ ਗਰੇਵਾਲ
ਮੁਹੰਮਦ ਇਸਮਾਈਲ ਏਸ਼ੀਆ
ਮੂਣਕ 2, ਫਰਵਰੀ 2025, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ੍ਰੀ ਸਰਤਾਜ ਸਿੰਘ ਚਹਿਲ ਐਸ.ਐਸ.ਪੀ ਸਾਹਿਬ ਸੰਗਰੂਰ ਜੀ ਦੇ ਦਿਸਾ ਨਿਰਦੇਸਾਂ ਤਹਿਤ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰ ਪਰਮਿੰਦਰ ਸਿੰਘ ਗਰੇਵਾਲ ਡੀ.ਐਸ.ਪੀ ਸਬ ਡਵੀਜਨ ਮੂਣਕ ਦੇ ਦਿਸਾ ਨਿਰਦੇਸਾਂ ਤਹਿਤ ਇੰਸਪੈਕਟਰ ਤੇਜਿੰਦਰ ਸਿੰਘ ਮੁੱਖ ਅਫਸਰ ਥਾਣਾ ਮੂਣਕ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮਾਂ ਪਾਸੋ ਚੋਰੀ ਸ਼ੁਦਾ 6 ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਸ੍ਰ ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮਲਕੀਤ ਸਿੰਘ ਕੋਲ ਮੁੱਦਦੀ ਮੁਕੱਦਮਾ ਬਿੱਕਰ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਢੀਂਡਸਾ ਵੱਲੋ ਲਿਖਵਾਏ ਗਏ ਬਿਆਨ ਦੇ ਅਧਾਰ ਤੇ ਦੋਸੀਆਨ ਗੁਰਵਿੰਦਰ ਸਿੰਘ ਉਰਫ ਕੁੰਦਨ ਪੁੱਤਰ ਗੁਰਜੰਟ ਸਿੰਘ ਉਰਫ ਜੰਟਾ ਸਿੰਘ ਵਾਸੀਆਨ ਡੂਡੀਆਂ ਤੇ ਬੀਰੂ ਸਿੰਘ ਉਰਫ ਹਰਮਨ ਪੁੱਤਰ ਰਾਮਸਰੂਪ ਸਿੰਘ ਵਾਸੀ ਡੂਡੀਆਂ ਹਾਲ ਅਬਾਦ ਭਾਠੂਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਨੰਬਰ 08 ਦਰਜ ਕਰਕੇ ਮੁਲਜ਼ਮਾਂ ਨੂੰ ਚੋਰੀਸ਼ੁਦਾ ਸਮੇਤ 6 ਮੋਟਰਸਾਇਕਲਾਂ ਦੇ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੀ ਪੁੱਛਗਿੱਛ ਕਰਨ ਤੇ ਮੁਲਜ਼ਮਾਂ ਨੇ ਦੱਸਿਆ ਕਿ ਉਹ ਤਿੰਨੋਂ ਜਨਿਆ ਨੇ ਵੱਖ ਵੱਖ ਥਾਵਾਂ ਤੋਂ ਹੋਰ ਵੀ ਮੋਟਰਸਾਇਕਲ ਚੋਰੀ ਕੀਤੇ ਸਨ। ਮੁਲਜ਼ਮਾਂ ਗੁਰਵਿੰਦਰ ਸਿੰਘ ਉਰਫ ਕੁੰਦਨ ਤੇ ਹੈਪੀ ਸਿੰਘ ਉਕਤਾਨ ਪਾਸੋਂ ਚੋਰੀ ਸੁਦਾ ਦੋ ਮੋਟਰਸਾਇਕਲ ਨੰਬਰ ਪਲਟੀਨਾ ਅਤੇ ਬਿਨ੍ਹਾਂ ਨੰਬਰੀ ਮੋਟਰਸਾਇਕਲ ਡੀਲਕਸ਼ ਬਰਾਮਦ ਕਰਵਾਏ ਗਏ ਅਤੇ ਮੁਲਜ਼ਮ ਬੀਰੂ ਸਿੰਘ ਉਰਫ ਹਰਮਨ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ।
ਮਿਤੀ 31 ਜਨਵਰੀ ਨੂੰ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਕੁੰਦਨ ਅਤੇ ਹੈਪੀ ਸਿੰਘ ਉਕਤਾਨ ਪਾਸੋਂ ਚੋਰੀ ਸੁਦਾ ਬਿਨ੍ਹਾਂ ਨੰਬਰੀ ਦੋ ਮੋਟਰਸਾਇਕਲ ਹੀਰੋਹਡਾ ਸੀ ਡੀ ਡੋਨ ਅਤੇ ਬਿਨ੍ਹਾਂ ਨੰਬਰੀ ਮੋਟਰਸਾਇਕਲ ਸਪਲੈਂਡਰ ਪਰੋ ਬਰਾਮਦ ਕਰਵਾਏ ਗਏ। ਮੁਲਜ਼ਮ ਬੀਰੂ ਸਿੰਘ ਉਰਫ ਹਰਮਨ ਉਕਤ ਪਾਸੋਂ ਚੋਰੀ ਸੁਦਾ ਦੋ ਮੋਟਰਸਾਇਕਲ ਬਿਨ੍ਹਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਅਤੇ ਮੋਟਰਸਾਇਕਲ ਬਿਨ੍ਹਾਂ ਨੰਬਰੀ ਹੀਰੋ ਸਪਲੈਂਡਰ ਸੀ ਡੀ ਡੋਨ ਮੋਟਰਸਾਈਕਲ ਬਰਾਮਦ ਕਰਵਾਏ ਗਏ।ਉਕਤਾਨ ਮੁਲਜ਼ਮਾਂ ਪਾਸੋਂ ਚੋਰੀ ਸੁਦਾ ਕੁੱਲ 6 ਮੋਟਰਸਾਇਕਲ ਬਰਾਮਦ ਕਰਵਾ ਕੇ ਤਿੰਨੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਜੇਲ੍ਹ ਦਾਖਲ ਕਰਵਾਇਆ ਗਿਆ। ਥਾਣਾ ਮੁਖੀ ਇੰਸਪੈਕਟਰ ਤੇਜਿੰਦਰ ਸਿੰਘ ਨੇ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਖਾਸ ਕਰ ਮੋਟਰਸਾਇਕਲ ਚੋਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।