ਹਰਿਆਣਾ ਵਿਚ ਹੁਣ 10 ਹੋਰ ਸ਼੍ਰੇਣੀਆਂ ਦੇ ਦਿਵਆਂਗਾਂ ਨੂੰ ਮਿਲੇਗੀ ਪੈਂਸ਼ਨ, 32,000 ਦਿਵਆਂਗ ਨੂੰ ਮਿਲੇਗਾ ਲਾਭ
- ਕੈਬਨਿਟ ਨੇ ਹਰਿਆਣਾ ਦਿਵਆਂਗ ਪੈਂਸ਼ਨ ਨਿਯਮਾਂ ਵਿਚ ਦਿੱਤੀ ਸੋਧ ਨੂੰ ਮੰਜੂਰੀ
ਚੰਡੀਗੜ੍ਹ, 23 ਜਨਵਰੀ 2025 - ਹਰਿਆਣਾ ਵਿਚ ਦਿਵਯਾਂਗ ਵਿਅਕਤੀਆਂ ਲਈ ਬਰਾਬਰ ਮੌਕੇ ਯਕੀਨੀ ਕਰਨ ਅਤੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਦੇ ਮੰਤਵ ਨਾਲ ਨਾਇਬ ਸਰਕਾਰ ਨੇ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ 10 ਵਾਧੂ ਸ਼ੇ੍ਰਣੀਆਂ ਦੇ ਤਹਿਤ ਦਿਵਯਾਂਗਾਂ ਨੂੰ ਪੈਨਸ਼ਨ ਦਾ ਲਾਭ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਆਯੋਜਿਤ ਹਰਿਆਣਾ ਕੈਬਿਨੇਟ ਨੇ ਹਰਿਆਣਾ ਦਿਵਯਾਂਗ ਪੈਨਸ਼ਨ ਨਿਯਮ, 2016 ਵਿਚ ਸੋਧ ਨੂੰ ਪ੍ਰਵਾਨਗੀ ਦਿੱਤੀ ਹੈ।
ਕੇਂਦਰ ਸਰਕਾਰ ਵੱਲੋਂ ਦਿਵਯਾਂਗ ਅਧਿਕਾਰ ਐਕਟ, 2016 ਦੇ ਤਹਿਤ 21 ਤਰ੍ਹਾਂ ਦੀਆਂ ਦਿਵਯਾਂਗ ਸ਼ੇ੍ਰਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਮੌਜ਼ੂਦਾ ਵਿਚ, ਹਰਿਆਣਾ ਸਰਕਾਰ 11 ਸ਼੍ਰੇਣੀਆਂ ਵਿਚ ਦਿਵਯਾਂਗਾਂ ਨੂੰ ਪੈਨਸ਼ਨ ਦਾ ਲਾਭ ਦੇ ਰਹੀ ਹੈ। ਹੁਣ ਹਰਿਆਣਾ ਸਰਕਾਰ ਨੇ ਬਾਕੀ 10 ਸ਼੍ਰੇਣੀਆਂ ਨੂੰ ਵੀ ਲਾਭਵੰਦ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੇ ਤਹਿਤ 32000 ਦਿਵਯਾਂਗ ਲਾਭਵੰਦ ਹੋਣਗੇ।
ਇੰਨ੍ਹਾਂ 10 ਸ਼੍ਰੇਣੀਆਂ ਵਿਚ ਪ੍ਰਮਸਿਤਸ਼ਕ ਘਾਤ, ਮਾਂਸਪੇਸ਼ੀਯ ਦੁਵਿਰਕਾਸ, ਵਾਕ ਅਤੇ ਭਾਸ਼ਾ ਦਿਵਯਾਂਗ, ਬਹੁ-ਸਕੇਲੇਰੋਸਿਸ, ਪਾਕਿਰਸੰਸ ਰੋਗ, ਸਿਕਲ ਕੋਸ਼ਿਸ਼ਾ ਰੋਗ, ਬਹੁ-ਦਿਵਾਂਗਤਾ, ਵਿਨਿਦਿਸ਼ਟ ਸਿਖ ਦਿਵਯਾਂਗਤਾ, ਸਵਪਰਾਯਣਤਾ ਸਪੈਕਟ੍ਰਮ ਵਿਕਾਰ ਅਤੇ ਚਿਰਕਾਲਿਕ ਤੰਤਿਕਾ ਦਸ਼ਾੲੰ ਸ਼ਾਮਿਲ ਹਨ।
ਮੌਜ਼ੂਦਾ ਵਿਚ, ਯੂਡੀਆਈਡੀ ਪੋਟਰਲ ਅਨੁਸਾਰ ਹਰਿਆਣਾ ਵਿਚ 2,08,071 ਲਾਭਕਾਰੀਆਂ ਨੂੰ ਦਿਵਯਾਂਗ ਪੈਨਸ਼ਨ ਵੱਜੋਂ 3,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾ ਰਹੇ ਹਨ। ਹੁਣ ਨਿਯਮਾਂ ਵਿਚ ਬਾਕੀ 10 ਦਿਵਯਾਂਗਤਾ ਸ਼੍ਰੇਣੀਆਂ ਨੂੰ ਸ਼ਾਮਿਲ ਕਰਨ ਨਾਲ ਲਗਭਗ 32,000 ਵਿਅਕਤੀ ਇਸ ਪੈਨਸ਼ਨ ਦਾ ਲਾਭ ਲੈਣ ਲਈ ਪਾਤਰ ਹੋਣਗੇ।
ਇਸ ਤੋਂ ਇਲਾਵਾ, ਮੀਟਿੰਗ ਵਿਚ ਹਿਮੋਫਿਲਿਆ ਅਤੇ ਥੈਲੇਸੀਮਿਆ ਨਾਲ ਪੀੜਿਤ ਰੋਗੀਆਂ ਦੇ ਮਾਮਲੇ ਵਿਚ ਮਾਲੀ ਮਦਦ ਪ੍ਰਾਪਤ ਕਰਨ ਲਈ ਉਮਰ ਸੀਮਾ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਮੌਜ਼ੂਦਾ ਵਿਚ ਹਿਮੋਫੀਲਿਆ ਅਤੇ ਥੈਲੇਸੀਮਿਆ ਨਾਲ ਪੀੜਿਤ ਰੋਗੀਆਂ ਨੂੰ ਮਾਲੀ ਲਾਭ ਪ੍ਰਾਪਤ ਕਰਨ ਲਈ ਉਮਰ ਸੀਮਾ ਘੱਟੋਂ ਘੱਟ 18 ਸਾਲ ਹੈ। ਨਾਲ ਹੀ, ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਹਿਮੋਫੀਲਿਆ, ਥੈਲੇਸੀਮਿਆ ਅਤੇ ਸਿਕਲ ਕੋਸ਼ਿਸ਼ਾ ਰੋਗ ਲਈ ਮਾਲੀ ਮਦਦ ਪਹਿਲਾਂ ਤੋਂ ਪ੍ਰਾਪਤ ਕਿਸੇ ਵੀ ਹੋਰ ਸਮਾਜਿਕ ਸੁਰੱਖਿਆ ਪੈਨਸ਼ਨ ਤੋਂ ਇਲਾਵਾ ਹੋਵੇਗੀ।
ਇਹ ਸਰਕਾਰ ਦੀ ਦਿਵਆਂਗਾਂ ਦੀ ਭਲਾਈ 'ਤੇ ਸਿਹਤਮੰਦ ਬਨਾਉਣ ਦੀ ਲਗਾਤਾਰ ਪ੍ਰਤੀਬੱੱਧਤਾ ਹੈ ਅਤੇ ਇਹ ਯਕੀਨੀ ਕਰਨਾ ਹੈ ਕਿ ਉਹ ਸੁਖਦ ਜੀਵਨ ਲਈ ਸਰਕਾਰ ਤੋਂ ਜਰੂਰੀ ਸਹਿਯੋਗ ਪ੍ਰਾਪਤ ਕਰਦੇ ਰਹਿਣ।