ਪੰਥ ਦੇ ਸਿਰਮੌਰ ਢਾਡੀ ਗੁਰਬਖਸ਼ ਸਿੰਘ ਅਲਬੇਲਾ ਦੀ ਬਰਸੀ ਮੌਕੇ ਢਾਡੀ ਦਰਬਾਰ ਲਾਇਆ
ਅਸ਼ੋਕ ਵਰਮਾ
ਬਠਿੰਡਾ , 23 ਜਨਵਰੀ 2025: ਵਿਦਵਾਨ ਲੇਖਕ ਅਤੇ ਪੰਥ ਦੇ ਸਿਰਮੌਰ ਢਾਡੀ ਮਰਹੂਮ ਮਾਸਟਰ ਗੁਰਬਖਸ਼ ਸਿੰਘ ਅਲਬੇਲਾ ਦੀ ਨੌਵੀਂ ਬਰਸੀ ਮੌਕੇ ਢਾਡੀ ਦਰਬਾਰ ਲਾਇਆ ਜਿਸ ਦੌਰਾਨ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਅਤੇ ਅਲਬੇਲਾ ਦੇ ਸ਼ਾਗਿਰਦ ਬਲਕਾਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਰਾਜਗੜ੍ਹ ਵਿਖੇ ਸਮੂਹ ਨਗਰ ਨਿਵਾਸੀਆਂ, ਉਨ੍ਹਾਂ ਦੇ ਸ਼ਗਿਰਦ ਅਤੇ ਸੁਹਿਰਦ ਢਾਡੀ ਜੱਥਿਆਂ ਵੱਲੋਂ ਆਪਸੀ ਸਹਿਯੋਗ ਨਾਲ ਮਨਾਈ ਬਰਸੀ ਦੌਰਾਨ ਮਰਹੂਮ ਢਾਡੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਸਮੇਂ ਵਿਧਾਇਕ ਬਲਕਾਰ ਸਿੱਧੂ ਨੇ ਢਾਡੀ ਅਲਬੇਲਾ ਦੀ ਪੰਜਾਬ, ਪੰਜਾਬੀਅਤ ਅਤੇ ਸਿੱਖ ਕੌਮ ਪ੍ਰਤੀ ਬਹੁਤ ਵੱਡੀ ਦੇਣ ਦੀ ਸ਼ਲਾਘਾ ਕਰਦਿਆਂ ਸਮੇਂ ਤੋਂ ਪਹਿਲਾਂ ਚਲੇ ਜਾਣ ਨੂੰ ਵੱਡਾ ਘਾਟਾ ਦੱਸਿਆ।ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਧਾਇਕ ਬਲਕਾਰ ਸਿੱਧੂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਢਾਡੀ ਦਰਬਾਰ ਸਜਾਏ ਗਏ। ਜਿਸ ਵਿਚ ਉਘੇ ਢਾਡੀ ਜੱਥਿਆਂ ਵੱਲੋਂ ਉਨ੍ਹਾਂ ਦੀ ਕਲਮ ਦੇ ਪ੍ਰਸੰਗਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਪ੍ਰਸਿੱਧ ਢਾਡੀ ਜੱਥਿਆਂ ਪਰਮਿੰਦਰ ਸਿੰਘ ਸਹੌਰ, ਰਛਪਾਲ ਸਿੰਘ ਪਾਲ, ਸੁਖਦੇਵ ਸਿੰਘ ਚਮਕਾਰਾ, ਸਹਿਜਪਾਲ ਸਿੰਘ ਬੀਹਲਾ ਅਤੇ ਕੁਲਵਿੰਦਰ ਸਿੰਘ ਜਲਾਲਾਬਾਦੀ ਦੇ ਜਥਿਆਂ ਤੋਂ ਇਲਾਵਾ ਕਈ ਕਲਾਕਾਰਾਂ ਵੱਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ। ਇਸੇ ਦੌਰਾਨ ਢਾਡੀ ਅਲਬੇਲਾ ਦੇ ਬੇਟੇ ਬਿੱਟੂ ਅਲਬੇਲਾ ਨੇ ਪਹੁੰਚੀਆਂ ਸਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਉਘੇ ਲੇਖਕ ਗੁਰਮੀਤ ਸਿੰਘ ਗੀਤਾ ਦਿਆਲਪੁਰੀ ਵੱਲੋਂ ਬਾਖੂਬੀ ਨਿਭਾਇਆ। ਇਸ ਮੌਕੇ ਗੁਰਬਖਸ਼ ਸਿੰਘ ਅਲਬੇਲਾ ਦੇ ਭਰਾ ਭੋਲ਼ਾ ਸਿੰਘ ਅਲਬੇਲਾ, ਸੁਰਜੀਤ ਸਿੰਘ ਅਲਬੇਲਾ, ਗੁਰਜੰਟ ਸਿੰਘ ਅਲਬੇਲਾ ਦਾ ਸਮੁੱਚਾ ਪਰਿਵਾਰ, ਰਮਨਦੀਪ ਕੌਰ ਕੈਨੇਡਾ, ਰਣਜੋਧ ਸਿੰਘ ਕੈਨੇਡਾ, ਕਿਰਨਜੀਤ ਕੌਰ, ਅਮਨਦੀਪ ਮਨੀ , ਅਰਸ਼ਦੀਪ, ਗਗਨਦੀਪ, ਦੀਪਕ ਸ਼ਰਮਾ ਰਾਜਗੜ੍ਹ ਸਰਪੰਚ, ਕੁਲਵੰਤ ਸਿੰਘ ਪ੍ਰਧਾਨ , ਗੁਰਜੀਤ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਰਾਜਗੜ੍ਹ, ਜਸਵੰਤ ਸਿੰਘ ਬੋਪਾਰਾਏ, ਮਨਜੀਤ ਕੌਰ ਬਰਾੜ, ਪਾਲ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਰਾਜਗੜ੍ਹ, ਸਾਧੂ ਸਿੰਘ , ਹਰਬੰਸ ਸਿੰਘ ਛੱਤਾ, ਭੁਪਿੰਦਰ ਸਿੰਘ ਖ਼ਾਲਸਾ, ਰਾਜਵੀਰ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।