ਇੰਡੀਅਨ ਏਅਰ ਫੋਰਸ ’ਚ ਬਤੌਰ ਅਗਨੀਵੀਰ ਵਾਯੂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 27 ਜਨਵਰੀ ਤੱਕ, ਆਨਲਾਈਨ ਇਮਤਿਹਾਨ 22 ਮਾਰਚ ਨੂੰ
- ਵੈਬ ਪੋਰਟਲ https://agnipathvayu.cdac.in ’ਤੇ ਕਰਵਾਈ ਜਾ ਸਕਦੀ ਰਜਿਸਟ੍ਰੇਸ਼ਨ
ਜਲੰਧਰ, 18 ਜਨਵਰੀ 2025: ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਏਅਰ ਫੋਰਸ, ਅੰਬਾਲਾ ਯੂਨਿਟ ਵੱਲੋਂ ਪੰਜਾਬ ਵਿੱਚ ਅਗਨੀਵੀਰ ਵਾਯੂ-2026 (ਇੰਨਟੇਕ) ਲਈ ਭਰਤੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 27 ਜਨਵਰੀ 2025 ਤੱਕ ਵੈਬ ਪੋਰਟਲ https://agnipathvayu.cdac.in ’ਤੇ ਕੀਤੀ ਜਾ ਸਕਦੀ ਹੈ ਅਤੇ ਆਨਲਾਈਨ ਪ੍ਰੀਖਿਆ 22 ਮਾਰਚ 2025 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਉਕਤ ਭਰਤੀ ਲਈ ਉਮੀਦਵਾਰ ਲੜਕੇ ਅਤੇ ਲੜਕੀ ਦਾ ਜਨਮ 1 ਜਨਵਰੀ 2025 ਅਤੇ 1 ਜੁਲਾਈ 2008 ਦਰਮਿਆਨ ਹੋਣਾ ਚਾਹੀਦਾ ਹੈ।
ਵਿੱਦਿਅਕ ਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਉਮੀਦਵਾਰ ਨੇ ਕੇਂਦਰ/ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਗਣਿਤ, ਭੌਤਿਕੀ ਅਤੇ ਅੰਗਰਜ਼ੀ ਸਹਿਤ ਇੰਟਰਮੀਡੀਏਟ/ ਬਾਰ੍ਹਵੀਂ/ ਬਰਾਬਰ ਦੀ ਪ੍ਰੀਖਿਆ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਵੇ ਜਾਂ ਕੇਂਦਰ/ ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਪੋਲੀਟੈਕਨਿਕ ਸੰਸਥਾਵਾਂ ਤੋਂ ਇੰਜੀਨਿਅਰਿੰਗ ਦੇ ਤਿੰਨ ਸਾਲ ਦਾ ਡਿਪਲੋਮਾ ਕੋਰਸ (ਮਕੈਨਿਕਲ/ ਇਲੈਕਟ੍ਰੀਕਲ/ ਇਲੈਕਟ੍ਰਾਨਿਕਸ, ਆਟੋਮੋਬਾਇਲ/ ਕੰਪਿਊਟਰ ਸਾਇੰਸ/ ਇੰਸਟੂਮੈਨਟੇਸ਼ਨ ਟੈਕਨਾਲੋਜੀ/ ਇਨਫੋਰਮੇਸ਼ਨ ਟੈਕਨਾਲੋਜੀ) ਘੱਟੋ-ਘੱਟ 50 ਪ੍ਰਤੀਸ਼ਤ ਅੰਕਾ ਨਾਲ ਅਤੇ ਡਿਪਲੋਮਾ ਕੋਰਸ ਵਿਚ ਅੰਗਰੇਜ਼ੀ ਵਿਸ਼ੇ ਵਿਚ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ (ਜਾਂ ਇੰਟਰਮੀਡੀਏਟ/ ਮੈਟ੍ਰਿਕੁਲੇਸ਼ਨ ਵਿੱਚ, ਜੇਕਰ ਅੰਗਰੇਜ਼ੀ ਡਿਪਲੋਮਾ ਕੋਰਸ ਵਿੱਚ ਵਿਸ਼ਾ ਨਹੀਂ ਹੈ) ਨਾਲ ਪਾਸ ਕੀਤੀ ਹੋਵੇ ਜਾਂ ਕੇਂਦਰ/ ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਨਾਨ ਵੋਕੇਸ਼ਨਲ ਵਿਸ਼ਿਆਂ ਗਣਿਤ ਤੇ ਭੌਤਿਕ ਵਿਗਿਆਨ ਦੇ ਨਾਲ ਦੋ ਸਾਲਾ ਵੋਕੇਸ਼ਨਲ ਕੋਰਸ ਘੱਟੋ-ਘੱਟ 50 ਪ੍ਰਤੀਸ਼ਤ ਅੰਕਾ ਨਾਲ ਅਤੇ ਵੋਕੇਸ਼ਨਲ ਕੋਰਸ ਵਿੱਚ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਅੰਕ (ਜਾਂ ਇੰਟਰਮੀਡੀਏਟ/ ਮੈਟ੍ਰਿਕੁਲੇਸ਼ਨ ਵਿੱਚ, ਜੇਕਰ ਅੰਗਰੇਜ਼ੀ ਵੋਕੇਸ਼ਨਲ ਕੋਰਸ ਵਿੱਚ ਇੱਕ ਵਿਸ਼ਾ ਨਹੀਂ ਹੈ) ਨਾਲ ਪਾਸ ਕੀਤਾ ਹੋਵੇ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਵਿਗਿਆਨ ਵਿਸ਼ਿਆਂ ਤੋਂ ਇਲਾਵਾ ਉਮੀਦਵਾਰ ਨੇ ਕੇਂਦਰ/ ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਕਿਸੇ ਵੀ ਸਟ੍ਰੀਮ/ ਵਿਸ਼ੇ ਵਿੱਚ ਇੰਟਰਮੀਡੀਏਟ/ ਬਾਰ੍ਹਵੀਂ/ ਬਰਾਬਰ ਦੀ ਪ੍ਰੀਖਿਆ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਅੰਕ ਨਾਲ ਪਾਸ ਕੀਤੀ ਹੋਵੇ ਜਾਂ ਕੇਂਦਰ/ ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਅਤੇ ਅੰਗਰੇਜ਼ੀ ਵਿਸ਼ੇ ਵਿੱਚ 50 ਪ੍ਰਤੀਸ਼ਤ ਅੰਕਾਂ (ਜਾਂ ਇੰਟਰਮੀਡੀਏਟ/ ਮੈਟ੍ਰਿਕੁਲੇਸ਼ਨ ਵਿੱਚ, ਜੇਕਰ ਅੰਗਰੇਜ਼ੀ ਵੋਕੇਸ਼ਨਲ ਕੋਰਸ ਦਾ ਵਿਸ਼ਾ ਨਹੀਂ ਹੈ) ਨਾਲ ਪਾਸ ਕੀਤਾ ਹੋਵੇ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ https://agnipathvayu.cdac.in ’ਤੇ ਲਾਗਇਨ ਕੀਤਾ ਜਾ ਸਕਦਾ ਹੈ।