ਕਿਰਪਾਲ ਆਸ਼ਰਮ ਬਠਿੰਡਾ ਦੇ ਸੇਵਾਦਾਰਾਂ ਨੇ ਕੁਸ਼ਟ ਆਸ਼ਰਮ ਵਿਖੇ ਮਨਾਈ ਲੋਹੜੀ
ਅਸ਼ੋਕ ਵਰਮਾ
ਬਠਿੰਡਾ, 15ਜਨਵਰੀ2025: ਕਿਰਪਾਲ ਆਸ਼ਰਮ ਬਠਿੰਡਾ ਦੇ ਸੇਵਾਦਾਰਾਂ ਨੇ ਕੁਸ਼ਟ ਆਸ਼ਰਮ ’ਚ ਰਹਿਣ ਵਾਲੇ ਪ੍ਰੀਵਾਰਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਹੈ। ਸੈਕਟਰੀ ਰਾਜਿੰਦਰ ਦਾਨੇਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਸਤਿਸੰਗ ਉਪਰੰਤ ਲੋਹੜੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਤੇ ਮੌਜੂਦਾ ਸਤਿਗੁਰੂ ਸੰਤ ਰਾਜਿੰਦਰ ਸਿੰਘ ਮਹਾਰਾਜ ਜੀ ਦੀ ਅਪਾਰ ਦਇਆ ਮਿਹਰ ਨਾਲ ਅੱਜ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ ਕਿਰਪਾਲ ਆਸ਼ਰਮ ਬਠਿੰਡਾ ਵੱਲੋਂ ਕੁਸ਼ਟ ਆਸ਼ਰਮ ਬਠਿੰਡਾ ਦੇ ਪ੍ਰੀਵਾਰਕ ਮੈਂਬਰਾਂ ਨੂੰ ਛੋਲੇ ਅਤੇ ਚਾਵਲ ਦਾ ਲੰਗਰ ਅਤੇ ਮੂੰਗਫਲੀ ਰੇਵੜੀ ਵੰਡੀ ਗਈ।
ਉਨ੍ਹਾਂ ਦੱਸਿਆ ਕਿ ਇਸ ਦੇੇ ਨਾਲ ਹੀ ਮਿਸ਼ਨ ਦੀਆਂ ਕਿਤਾਬਾਂ ਵੀ ਮੁਫ਼ਤ ਦਿੱਤੀਆਂ ਗਈਆਂ । ਕੁਸ਼ਟ ਆਸ਼ਰਮ ਬਠਿੰਡਾ ਦੇ ਪ੍ਰਬੰਧਕੀ ਮੈਂਬਰਾਂ ਵੱਲੋਂ ਕਿਰਪਾਲ ਆਸ਼ਰਮ ,ਬਠਿੰਡਾ ਦੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਿਰਪਾਲ ਆਸ਼ਰਮ ਦੀ ਸਮੂਹ ਪ੍ਰਬੰਧਕੀ ਕਮੇਟੀ ਅਤੇ ਸੰਗਤ ਪ੍ਰਧਾਨ ਪ੍ਰੇਮ ਰਾਣੀ, ਸੈਕਟਰੀ ਰਾਜਿੰਦਰ ਦਾਨੇਵਾਲੀਆ , ਕੈਸ਼ੀਅਰ ਹਰਦੇਵ ਸਿੰਘ , ਮੈਂਬਰ ਹਰਜਿੰਦਰ ਸ਼ਰਮਾ , ਦਰਸ਼ਨਾਂ ਰਾਣੀ, ਰਾਹੁਲ ਅਤੇ ਕਿਸ਼ੋਰ ਕਥੂਰੀਆ , ਵਿੱਕੀ,ਸੰਜੇ,ਭਵਾਨੀ ਤੇ ਹੋਰ ਸੇਵਾਦਾਰ ਹਾਜ਼ਰ ਸਨ।
2 | 7 | 8 | 9 | 7 | 5 | 6 | 3 |