ਡੀ ਈ ਓ ਸਕੈਡੰਰੀ ਵਲੋਂ ਕਾਰਵਾਈ ਕਰਨ ਦੇ ਭਰੋਸੇ ਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦਾ ਧਰਨਾ ਮੁਲਤਵੀ
ਮਾਮਲਾ ਮੁਲਾਜ਼ਮ ਆਗੂ ਨਾਲ ਦਫ਼ਤਰ ਦੇ ਕਲਰਕ ਵਲੋਂ ਬਦਕਲਾਮੀ ਕਰਨ ਅਤੇ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਦਾ
ਰੋਹਿਤ ਗੁਪਤਾ
ਗੁਰਦਾਸਪੁਰ 2 ਜਨਵਰੀ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ ਤੇ ਡੀ ਈ ਓ ਸਕੈਂਡਰੀ ਸਿਖਿਆ ਦਫ਼ਤਰ ਦਾ ਘਿਰਾਓ ਦਾ ਪ੍ਰੋਗਰਾਮ ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਸਿਖਿਆ ਦੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਹੈ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਪੈਨਸ਼ਨਰਜ ਆਗੂ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਜਿਲਾ ਸਿੱਖਿਆ ਦਫ਼ਤਰ ਸਕੈਡੰਰੀ ਸਿਖਿਆ ਗੁਰਦਾਸਪੁਰ ਦੇ ਦਫ਼ਤਰ ਅਧਿਆਪਕਾਂ ਖ਼ਾਸ ਕਰਕੇ ਪੈਨਸ਼ਨਰਾਂ ਦੇ ਮਾਮਲੇ ਲਟਕ ਰਹੇ ਸਨ।
ਦਫਤਰ ਦੇ ਕੁਝ ਮੁਲਾਜ਼ਮਾਂ ਦਾ ਅਧਿਆਪਕਾਂ ਪ੍ਰਤੀ ਵਤੀਰਾ ਨਿੰਦਨਯੋਗ ਹੈ। ਦਫਤਰ ਦੇ ਜੂਨੀਅਰ ਸਹਾਇਕ ਵਲੋਂ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਦੀ ਬਜਾਏ ਸੀਨੀਅਰ ਸਿਟੀਜਨ ਅਤੇ ਮੁਲਾਜ਼ਮ ਆਗੂ ਅਮਰਜੀਤ ਸ਼ਾਸਤਰੀ ਨਾਲ ਬਦਕਲਾਮੀ ਕੀਤੀ ਗਈ। ਜਿਸ ਦਾ ਜਥੇਬੰਦੀਆਂ ਵੱਲੋਂ ਸਖ਼ਤ ਨੋਟਿਸ ਲਿਆ ਗਿਆ। ਜ਼ਿਲਾ ਸਿੱਖਿਆ ਦਫ਼ਤਰ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਸਾਰੇ ਮਾਮਲੇ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ। ਪਰ ਦਫ਼ਤਰ ਵਲੋਂ ਸਬੰਧਤ ਕਲਰਕ ਦੀਆਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਜਥੇਬੰਦੀਆਂ ਨੂੰ ਮਜ਼ਬੂਰਨ ਦਫ਼ਤਰ ਦੇ ਘਿਰਾਓ ਦਾ ਐਲਾਨ ਕਰਨਾ ਪਿਆ। ਉਧਰ ਪਿਛਲੇ ਛੇ ਮਹੀਨਿਆਂ ਤੋਂ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਦੀ ਖਾਲੀ ਅਸਾਮੀ ਤੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਜਗਮਿੰਦਰ ਸਿੰਘ ਨੇ ਅੱਜ ਹਾਜ਼ਰ ਹੋਏ ਹਨ। ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨਾਲ ਮੀਟਿੰਗ ਕੀਤੀ। ਅਤੇ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ।
ਜਿਲਾ ਸਿੱਖਿਆ ਅਫਸਰ ਵੱਲੋਂ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਾਰੇ ਮਾਮਲੇ ਮਿਲ ਬੈਠ ਕੇ ਢੁਕਵੀਂ ਕਾਰਵਾਈ ਕਰਨਗੇ। ਉਹਨਾਂ ਦੇ ਭਰੋਸੇ ਤੇ ਅੱਜ ਦਾ ਘਿਰਾਓ ਮੁਲਤਵੀ ਕਰ ਦਿੱਤਾ ਗਿਆ। ਗੁਰੂ ਨਾਨਕ ਪਾਰਕ ਵਿੱਚ ਇਕੱਠੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮਸਲੇ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਅਗਲੇ ਸੰਘਰਸ਼ ਲਈ 12 ਜਨਵਰੀ ਨੂੰ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ।
ਅੱਜ ਦੇ ਧਰਨੇ ਵਿੱਚ ਆਸ਼ਾ ਵਰਕਰਾਂ ਦੀ ਜਥੇਬੰਦੀ ਦੇ ਆਗੂ ਗੁਰਵਿੰਦਰ ਕੌਰ ਦੁਰਾਂਗਲਾ, ਗੁਰਮਿੰਦਰ ਕੌਰ ਬਹਿਰਾਮਪੁਰ, ਬਲਵਿੰਦਰ ਕੌਰ ਰਾਵਲਪਿੰਡੀ, ਪੈਨਸ਼ਨਰਜ਼ ਫਰੰਟ ਦੇ ਅਹੁਦੇਦਾਰ ਡਾਕਟਰ ਜਗਜੀਵਨ ਲਾਲ, ਹਰਭਜਨ ਸਿੰਘ ਮਾਂਗਟ, ਅਨੇਕ ਚੰਦ ਪਾਹੜਾ, ਰਜਵੰਤ ਸਿੰਘ, ਡੀ ਟੀ ਐਫ ਦੇ ਆਗੂ ਉਪਕਾਰ ਸਿੰਘ, ਵਰਗਿਸ ਸਲਾਮਤ, ਡਾਕਟਰ ਸਤਿੰਦਰ ਪਾਲ ਸਿੰਘ, ਗੁਰਦਿਆਲ ਚੰਦ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਮੈਡਮ ਸੁਲਖਣੀ, ਮਜ਼ਦੂਰ ਯੂਨੀਅਨ ਦੇ ਆਗੂ ਜੋਗਿੰਦਰ ਪਾਲ, ਸੁਨੀਲ ਕੁਮਾਰ, ਸੁਖਦੇਵ ਰਾਜ ਬਹਿਰਾਮਪੁਰ ਹਾਜ਼ਰ ਸਨ।