ਦਿਲਜੀਤ ਦੁਸਾਂਝ ਵੱਲੋਂ ਮੋਦੀ ਨਾਲ ਮੁਲਾਕਾਤ, ਪ੍ਰਧਾਨ ਮੰਤਰੀ ਨੇ ਕੀਤੀ ਰਜਵੀਂ ਸ਼ਲਾਘਾ, ਵੀਡੀਓ ਵੀ ਵੇਖੋ
ਨਵੀਂ ਦਿੱਲੀ, 2 ਜਨਵਰੀ, 2024: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਪੰਜਾਬੀ ਗਾਇਕ ਦੀ ਰਜਵੀਂ ਸ਼ਲਾਘਾ ਕੀਤੀ ਤੇ ਕਿਹਾ ਕਿ ਤੁਹਾਡਾ ਨਾਂ ਪਰਿਵਾਰ ਵਾਲਿਆਂ ਨੇ ਦਿਲਜੀਤ ਰੱਖਿਆ ਹੈ ਤੇ ਤੁਸੀਂ ਜਿੱਤਦੇ ਹੀ ਜਾ ਰਹੇ ਹੋ।
ਇਸ ਮੌਕੇ ਦਿਲਜੀਤ ਦੁਸਾਂਝ ਨੇ ਭਾਰਤ ਦੀ ਮਹਾਨਤਾ ਬਾਰੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਤੇ ਨਾਲ ਹੀ ਯੋਗਾ ਬਾਰੇ ਵੀ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਖੁਦ ਟਵੀਟ ਕਰ ਕੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।