ਸਿਵਲ ਡਿਫੈਂਸ ਬਟਾਲਾ ਵਲੋਂ ਮੈਡੀਕਲ ਕੈਂਪ
ਰੋਹਿਤ ਗੁਪਤਾ
ਬਟਾਲਾ, 1 ਜਨਵਰੀ ਸਿਵਲ ਡਿਫੈਂਸ ਬਟਾਲਾ ਦੇ ਸਟੋਰ ਸੁਪਰਡੈਂਟ ਦਵਿੰਦਰ ਸਿੰਘ ਭੰਗੂ ਅਤੇ ਡਿਪਟੀ ਚੀਫ ਵਾਰਡਨ ਹਰਦੀਪ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੋਸਟਰ ਵਾਰਡਨ ਧਰਮਿੰਦਰ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਨਵੇਂ ਸਾਲ ਵਿਖੇ ਸਵੇਰੇ 5:30 ਵਜੇ ਤੋ 7:30 ਵਜੇ ਤੱਕ ਮੈਡੀਕਲ ਕੈਂਪ ਲਗਾ ਕੇ ਕੀਤੀ ਗਈ।
ਇਹ ਕੈਂਪ ਗਾਂਧੀ ਚੌਕ ਕਾਂਗਰਸ ਭਵਨ ਲਾਗੇ ਜਿਸ ਜਗ੍ਹਾ ਤੇ ਸਹਾਰਾ ਕਲੱਬ ਦਾ ਚਾਹ ਅਤੇ ਕੱਪੜਿਆ ਦਾ ਲੰਗਰ ਚਲਦਾ ਹੈ। ਇਸ ਕੈੰਪ ਵਿੱਚ 50 ਦੇ ਕਰੀਬ ਮਰੀਜਾਂ ਨੂੰ ਦਵਾਈਆ ਦਿੱਤੀਆਂ ਗਈਆਂ ਅਤੇ ਮਲਮ ਪੱਟੀਆ ਵੀ ਕੀਤੀਆਂ।
ਇਸ ਮੋਕੇ ਡਾ: ਅਮਨਪ੍ਰੀਤ ਸਿੰਘ,ਰਾਘਵ ਗੁਪਤਾ,ਅਸ਼ਵਨੀ ਕੁਮਾਰ, ਰਜੇਸ਼ ਕੁਮਾਰ, ਕੁਮਾਰ ਕਾਰਤਿਕ, ਜਤਿੰਦਰ ਕੱਦ,ਪ੍ਰੋਫੈਸਰ ਪ੍ਰੇਮ ਸਿੰਘ, ਅਸ਼ੋਕ ਲੂਨਾ, ਅਨੀਲ ਸਹਿਦੇਵ, ਰਵਿੰਦਰ ਕੁਮਾਰ, ਸ਼ਿਵ ਕੁਮਾਰ ਆਦਿ ਹਾਜ਼ਰ ਸਨ।