ਜਦੋਂ ਥਾਣੇ ਵਿੱਚ ਐਸ ਐਚ ਓ ਤੇ ਪੁਲਿਸ ਮੁਲਾਜ਼ਮਾਂ ਨੇ ਪਾਏ ਭੰਗੜੇ
ਰੋਹਿਤ ਗੁਪਤਾ
ਗੁਰਦਾਸਪੁਰ, 26 ਦਸੰਬਰ 2024 : ਧਾਰੀਵਾਲ ਥਾਣੇ ਵਿੱਚ ਰੋਣਕਾਂ ਲੱਗ ਗਈਆਂ ਜਦੋਂ ਐਸ ਐਚ ਓ ਮੈਡਮ ਬਲਜੀਤ ਕੌਰ ਅਤੇ ਥਾਣੇ ਦੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਭੰਗੜੇ ਪਾਉਂਦੇ ਦੇਖੇ ਗਏ। ਦਰਅਸਲ ਥਾਣੇ ਵਿੱਚ ਬਹੁਤ ਸਾਰੇ ਮਸੀਹ ਭਾਈਚਾਰੇ ਦੇ ਕਰਮਚਾਰੀ ਤੈਨਾਤ ਹਨ ਇਸ ਲਈ ਪੁਲਿਸ ਥਾਣੇ ਵਿੱਚ ਅੱਜ ਕ੍ਰਿਸਮਿਸ ਮਨਾਈ ਜਾ ਰਹੀ ਸੀ। ਇਸ ਮੌਕੇ ਐਸ ਐਚ ਓ ਮੈਡਮ ਬਲਜੀਤ ਕੌਰ ਨੇ ਆਪਣੇ ਸਟਾਫ ਦੇ ਨਾਲ ਕੇਕ ਕੱਟਿਆ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੇ ਦਿਨ ਦੀ ਵਧਾਈ ਵੀ ਦਿੱਤੀ। ਇਸ ਮੌਕੇ ਪੂਰੇ ਸਟਾਫ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਦੂਜੇ ਪਾਸੇ ਐਸ ਐਸ ਓ ਤੇ ਪੁਲਿਸ ਕਰਮਚਾਰੀਆਂ ਦੇ ਜਨਮ ਇਸ ਭੰਗੜੇ ਦੀ ਵਾਇਰਲ ਵੀਡੀਓ ਤੇ ਕੁਝ ਲੋਕ ਤਿੱਖੀ ਪ੍ਰਤਿਕਿਰਿਆ ਜਤਾ ਰਹੇ ਹਨ । ਲੋਕ ਸਿੱਖ ਪੁਲਿਸ ਕਰਮਚਾਰੀਆਂ ਵਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫਤੇ ਦੌਰਾਨ ਥਾਣੇ ਵਿੱਚ ਕੇਕ ਕੱਟਣ ਅਤੇ ਇਸ ਤਰ੍ਹਾਂ ਖੁਸ਼ਿਆਂ ਮਨਾਉਂਦੇ ਹੋਏ ਭੰਗੜਾ ਪਾਉਣ ਨੂੰ ਖੂਬ ਟਰੋਲ ਕਰ ਰਹੇ ਹਨ।