← ਪਿਛੇ ਪਰਤੋ
ਮਲੂਕਾ ਦੀ ਨੂੰਹ ਅਸਤੀਫੇ ਦੀ ਵਾਪਸੀ ਲਈ ਪਹੁੰਚੇ ’ਕੈਟ’ ਚੰਡੀਗੜ੍ਹ, 26 ਦਸੰਬਰ, 2024: ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੇ ਆਪਣੇ ਅਸਤੀਫੇ ਦੀ ਵਾਪਸੀ ਲਈ ਕੇਂਦਰੀ ਐਡਮਨਿਸਟਰੇਟਿਵ ਟ੍ਰਿਬਿਊਨਲ (ਕੈਟ) ਕੋਲ ਪਹੁੰਚ ਕਰ ਕੇ ਉਸ ਵੱਲੋਂ 9 ਮਈ ਨੂੰ ਦਿੱਤਾ ਗਿਆ ਅਸਤੀਫਾ ਵਾਪਸ ਲੈਣ ਦੀ ਪ੍ਰਵਾਨਗੀ ਦੇਣ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਹਦਾਇਤ ਦੇਣ ਦੀ ਮੰਗ ਕੀਤੀ ਹੈ। ’ਦਾ ਟ੍ਰਿਬਿਊਨ’ ਦੀ ਇਕ ਰਿਪੋਰਟ ਮੁਤਾਬਕ ਆਪਣੀ ਅਪੀਲ ਵਿਚ ਪਰਮਪਾਲ ਕੌਰ ਨੇ ਕਿਹਾ ਕਿ ਉਸਨੇ ਸੂਬਾ ਸਰਕਾਰ ਦੇ ਦਬਾਅ ਕਾਰਣ ਅਸਤੀਫਾ ਦਿੱਤਾ ਸੀ। ਪਰਮਪਾਲ ਕੌਰ ਨੂੰ ਸਾਲ 2016 ਵਿਚ ਬਠਿੰਡਾ ਦੀ ਏ ਡੀ ਸੀ ਹੁੰਦਿਆਂ ਸਰਕਾਰੀ ਰਿਹਾਇਸ਼ ਪ੍ਰਦਾਨ ਕੀਤੀ ਗਈ ਸੀ। ਪਰਮਪਾਲ ਕੌਰ ਨੇ ਇਤਰਾਜ਼ ਨਹੀਂ (ਐਨ ਓ ਸੀ) ਲੈਣ ਵਾਸਤੇ ਡਿਪਟੀ ਕਮਿਸ਼ਨਰ ਬਠਿੰਡਾ ਕੋਲ ਅਪਲਾਈ ਕੀਤਾ ਸੀ ਪਰ ਸਰਕਾਰ ਨੇ ਉਸਨੂੰ ਐਨ ਓ ਸੀ ਦੇਣ ਤੋਂ ਨਾਂਹ ਕਰ ਦਿੱਤੀ ਸੀ ਜਿਸ ਮਗਰੋਂ ਉਹਨਾਂ ਬਤੌਰ ਆਈ ਏ ਐਸ ਅਸਤੀਫਾ ਦੇ ਦਿੱਤਾ ਸੀ।
Total Responses : 464