ਮੋਤੀਰਾਮ ਮਹਿਰਾ ਦੀ ਯਾਦ ਵਿੱਚ ਲਗਾਇਆ ਗਿਆ ਦੁੱਧ ਦਾ ਲੰਗਰ, ਸੰਗਤ ਨੇ ਵਧ ਚੜ੍ਹ ਕੇ ਲਿਆ ਸੇਵਾ ਦੇ ਵਿੱਚ ਹਿੱਸਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 27 ਦਸੰਬਰ 2024 : ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਮੂਹ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਤੇ ਠੰਢੇ ਬੁਰਜ ’ਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਵਾਲੇ ਮਹਾਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਨਿੱਘੀ ਯਾਦ ਨੂੰ ਸਮਰਪਿਤ ਥਿੰਦ ਪੱਗੜੀ ਹਾਊਸ ਸੁਲਤਾਨਪੁਰ ਲੋਧੀ ਵੱਲੋਂ ਸਮੂਹ ਸੰਗਤਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੁੱਧ ਦਾ ਲੰਗਰ ਲਾਇਆ ਗਿਆ। ਇਸ ਮੌਕੇ ਨੌਜਵਾਨਾਂ ਤੇ ਬਜ਼ੁਰਗ ਅਤੇ ਬੀਬੀਆਂ ਵੱਲੋ ਤਨ-ਮਨ ਨਾਲ ਸੇਵਾ ਨਿਭਾਈ ਗਈ। ਇਸ ਮੌਕੇ ਥਿੰਦ ਪੱਗੜੀ ਸੈਂਟਰ ਦੇ ਐਮ ਡੀ ਕੁਲਦੀਪ ਸਿੰਘ ਡਿਪਟੀ, , ਪੰਜਾਬ ਸਵੀਟ ਸ਼ਾਪ ਦੇ ਐਮ ਡੀ ਮਨਪ੍ਰੀਤ ਸਿੰਘ,ਸੂਰਤ ਸਿੰਘ,ਬਾਬਾ ਮੇਵਾ ਸਿੰਘ,ਹਰਪ੍ਰੀਤ ਸਿੰਘ ਲਾਡੀ, ਨਰੇਸ਼ ਕੁਮਾਰ,ਵਿੱਕੀ, ਗੁਰਪ੍ਰੀਤ ਸਿੰਘ ਢੋਟ ਆਦਿ ਹਾਜ਼ਰ ਸਨ।