ਹਰੀਸ਼ ਕਾਲੜਾ
- ਸਪੀਕਰ ਰਾਣਾ ਕੇ ਪੀ ਸਿੰਘ ਨੇ 10 ਪਿੰਡਾਂ ਵਿੱਚ ਕੀਤੇ ਵਿਕਾਸ ਕਾਰਜਾਂ ਦੇ ਉਦਘਾਟਨ
ਨੰਗਲ 2 ਅਪ੍ਰੈਲ 2021 - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਮਹਿਲਾਂ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਜਿਕਰਯੋਗ ਉਪਰਾਲੇ ਕਰਦਿਆ ਔਰਤਾਂ ਨੂੰ ਆਪਣੇ ਵਾਅਦੇ ਤੋਂ ਵੱਧ ਸਹੂਲਤਾ ਦੇ ਕੇ ਮਿਸਾਲ ਕਾਇਮ ਕੀਤੀ ਹੈ, ਬੱਸ ਸਫਰ ਦੋਰਾਨ ਕਿਰਾਏ ਵਿੱਚ 100 ਪ੍ਰਤੀਸ਼ਤ ਛੋਟ ਦੇਣ ਦਾ ਸਰਕਾਰ ਦਾ ਫੈਸਲਾ ਔਰਤਾ ਲਈ ਇਕ ਤੋਹਫਾ ਹੈ ਇਸਦੇ ਨਾਲ ਮਹਿਲਾ ਸਸ਼ਕਤੀਕਰਨ ਨੂੰ ਹੋਰ ਹੁਲਾਰਾ ਮਿਲੇਗਾ। ਸਰਕਾਰ ਨੇ ਬਜਟ ਵਿੱਚ 500 ਹੋਰ ਨਵੀਆਂ ਸਰਕਾਰੀ ਬੱਸਾ ਦੀ ਖਰੀਦ ਲਈ 150 ਕਰੋੜ ਰੁਪਏ ਪ੍ਰਸਤਾਵਿੱਤ ਕੀਤੇ ਹਨ। ਬੱਸਾ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਇਲਾਕੇ ਦੇ 10 ਪਿੰਡਾਂ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕਰਨਗੇ ਮੋਕੇ ਕੀਤਾ। ਉਹਨਾਂ ਨੇ ਇਹਨਾਂ ਪਿੰਡਾਂ ਵਿੱਚ ਲੋਕਾਂ ਦੀਆਂ ਮੁਸ਼ਕਿਲਾ ਅਤੇ ਸਮੱਸਿਆਵਾ ਨੂੰ ਸੁਣਿਆ ਅਤੇ ਉਹਨਾਂ ਦਾ ਹੱਲ ਕਰਨ ਦੇ ਨਾਲ ਨਾਲ ਲੋਕਾਂ ਦੀ ਮੰਗ ਅਨੁਸਾਰ ਹੋਰ ਵਿਕਾਸ ਦੇ ਕੰਮ ਕਰਵਾਉਣ ਦਾ ਵੀ ਭਰੋਸਾ ਦਿੱਤਾ। ਅੱਜ ਰਾਣਾ ਕੇ ਪੀ ਸਿੰਘ ਨੇ ਮੇਘਪੁਰ ਵਿੱਚ ਡਾਕਟਰ ਬੀ ਆਰ ਅੰਬੇਦਕਰ ਭਵਨ ਦਾ ਉਦਘਾਟਨ ਕੀਤਾ,ਉਹਨਾਂ ਨੇ ਦਬਖੇੜਾ ਵਿੱਚ ਸੋਲਡ ਵੇਸਟ ਮੈਨੇਜਮੈਂਟ ਸਿਸਟਮ ਦਾ ਵੀ ਉਦਘਾਟਨ ਕੀਤਾ। ਅੱਜ ਮਾਣਕਪੁਰ ਅਤੇ ਟੱਪਰੀਆਂ ਵਿੱਚ ਕਮਿਊਨਿਟੀ ਸੈਂਟਰਾ ਦੇ ਨੀਂਹ ਪੱਥਰ ਰੱਖੇ ਅਤੇ ਹੋਰ ਪਿੰਡਾਂ ਰਾਏਪੁਰ, ਬ੍ਰਹਮਪੁਰ ਅੱਪਰ, ਦੜੋਲੀ ਲੋਅਰ, ਭਨੂੰਪਲੀ ਅਤੇ ਨੰਗਲੀ ਮਾਜਰਾ ਮੰਗਲੂਰ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾ ਦੇ ਉਦਘਾਟਨ ਕੀਤੇ।
ਰਾਣਾ ਕੇ ਪੀ ਸਿੰਘ ਨੇ ਕਿਹਾ ਪਿੰਡਾਂ ਵਿੱਚ ਵਿਕਾਸ ਦੀ ਰਫਤਾਰ ਵਿੱਚ ਹੋਰ ਤੇਜੀ ਲਿਆਦੀ ਜਾਵੇਗੀ, ਲੋਕਾਂ ਨਾਲ ਕੀਤੇ ਸਾਰੇ ਵਾਅਦੇ ਮੁਕੰਮਲ ਹੋ ਰਹੇ ਹਨ, ਰਹਿੰਦੇ ਵਿਕਾਸ ਕਾਰਜ ਜਲਦੀ ਮੁਕੰਮਲ ਕਰਕੇ ਲੋਕ ਅਰਪਣ ਹੋਣਗੇ। ਉਹਨਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾ ਉਪਲੱਬਧ ਕਰਵਾਉਣਾ ਸਰਕਾਰ ਦਾ ਫਰਜ ਹੈ। ਸਰਕਾਰ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਲਈ ਵਚਨਵੱਧ ਹੈ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਦੀ ਭਲਾਈ ਲਈ ਬਹੁਤ ਸਾਰੀਆਂ ਯੋਜਨਾਵਾਂ ਨੂੰ ਸੁਰੂ ਕੀਤਾ ਅਤੇ ਚੱਲ ਰਹੀਆਂ ਯੋਜਨਾਵਾਂ ਵਿੱਚ ਵਾਧਾ ਕੀਤਾ ਹੈ। ਉਹਨਾਂ ਕਿਹਾ ਕਿ ਆਸ਼ਰੀਵਾਦ ਸਕੀਮ ਦੀ ਰਾਸ਼ੀ ਨੂੰ ਵਧਾ ਕੇ 51 ਹਾਜ਼ਰ ਰੁਪਏ ਕਰਨਾ ਵੀ ਸੂਬੇ ਦੀਆਂ ਲੜਕੀਆਂ ਲਈ ਸਨਮਾਨ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਹਰ ਵਰਗ ਦੀ ਭਲਾਈ ਲਈ ਵਿਸੇਸ਼ ਸਕੀਮਾ ਲਿਆਦੀਆਂ ਗਈਆਂ ਹਨ। ਲੋਕਾਂ ਵਿੱਚ ਇਸਦੇ ਲਈ ਖੁਸ਼ੀ ਦੀ ਲਹਿਰ ਹੈ, ਮਹਿਲਾਵਾਂ ਨੇ ਵੀ ਕੈਪਟਨ ਸਰਕਾਰ ਦੀ ਇਸਦੇ ਉਪਰਾਲੇ ਲਈ ਭਰਭੂਰ ਸ਼ਲਾਘਾ ਕੀਤੀ ਹੈ। ਇਸ ਮੋਕੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦਸਗੁਰਾਈ, ਜਿਲ੍ਹਾ ਪ੍ਰੀਸ਼ਦ ਚੇਅਰਪਰਸਨ ਕਿਸ੍ਰਨਾ ਦੇਵੀ, ਪੀ ਆਰੀ ਟੀ ਸੀ ਦੇ ਡਾਇਰੈਕਟਰ ਕਮਲਦੇਵ ਜੋਸ਼ੀ, ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ,ਤਹਿਸੀਲਦਾਰ ਰਾਮ ਕ੍ਰਿਸ਼ਨ, ਜੇ ਈ ਨਰੇਸ਼ ਕੁਮਾਰ, ਟਰੱਕ ਯੂਨੀਅਨ ਨੰਗਲ ਦੇ ਪ੍ਰਧਾਨ ਪਿਆਰੇ ਲਾਲ ਜੈਸਵਾਲ, ਆਲਮ ਖਾਨ ਸਮੇਤ ਸਰਪੰਚ ਪੰਚ, ਵਿਭਾਗ ਦੇ ਅਧਿਕਾਰੀ ਅਤੇ ਪੰਤਵੱਤੇ ਹਾਜਰ ਸਨ।