26 ਜਨਵਰੀ ਦੇ ਟਰੈਕਟਰ ਮਾਰਚ ਦੀ ਕਿਸਾਨਾਂ ਨੇ ਬੀਬੀਆਂ ਦੀ ਇਕਾਈ ਕੀਤੀ ਗਠਤ
ਰੋਹਿਤ ਗੁਪਤਾ
ਗੁਰਦਾਸਪੁਰ 23 ਜਨਵਰੀ 2025 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਦੀ ਅਗਵਾਈ ਵਿੱਚ ਹੋਈ l ਜਿਸ ਵਿੱਚ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਅਤੇ ਬਾਕੀ ਕਿਸਾਨ ਵੀਰ ਹਾਜ਼ਰ ਹੋਏ l ਸਾਰੀ ਜੋਨ ਦੀ ਕੋਰ ਕਮੇਟੀ ਵੀ ਹਾਜ਼ਰ ਸੀ
ਮੀਟਿੰਗ ਵਿੱਚ ਪਿੰਡ ਆਲੀਨੰਗਲ ਵਿੱਚ ਬੀਬੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਬੀਬੀ ਜਰਨੈਲ ਕੌਰ, ਸਕੱਤਰ ਬੀਬੀ ਬਲਵਿੰਦਰ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਕੁਲਵਿੰਦਰ ਕੌਰ, ਪ੍ਰਭਜੀਤ ਕੌਰ, ਪਲਵਿੰਦਰ ਕੌਰ, ਬਲਵਿੰਦਰ ਕੌਰ, ਕੁਲਦੀਪ ਕੌਰ, ਦਲਵਿੰਦਰ ਕੌਰ, ਮਨਜਿੰਦਰ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਦਲਜੀਤ ਕੌਰ ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਨਵੀਂ ਬਣੀ ਕਮੇਟੀ ਨੂੰ ਜਥੇਬੰਦਕ ਹੋਣਾ ਬਹੁਤ ਹੀ ਜ਼ਰੂਰੀ ਹੈ ਅਤੇ ਹਰ ਪਿੰਡ ਵਿੱਚ ਜਥੇਬੰਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਬੀਬੀਆ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਆਗੂਆਂ ਵੱਲੋਂ ਉਨਾਂ ਹੰਗਾਮੀ ਹਾਲਤਾਂ ਤੇ ਵਿਚਾਰਾਂ ਹੋਈਆਂ ਜੋ ਇਸ ਸਮੇਂ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਬਣੀਆਂ ਹੋਈਆਂ ਹਨ I 26 ਜਨਵਰੀ ਨੂੰ ਹੋਣ ਜਾ ਰਹੇ ਟਰੈਕਟਰ ਮਾਰਚ ਲਈ ਵੀ ਤਿਆਰੀਆਂ ਦੀ ਸ਼ੁਰੂਆਤ ਕਰਨ ਦਾ ਵਾਅਦਾ ਕੀਤਾl।
ਮੀਟਿੰਗ ਵਿੱਚ ਹੋਰਨਾਂ ਪਿੰਡਾਂ ਵਿੱਚ ਵੀ ਬੀਬੀਆਂ ਦੀਆਂ ਕਮੇਟੀਆਂ ਬਣਾਉਣ ਅਤੇ ਬਾਕੀ ਰਹਿੰਦਾ ਫੰਡ ਵੀ ਜਮਾ ਕਰਨ ਬਾਰੇ ਦੱਸਿਆ ਗਿਆl ਇਹ ਫੈਸਲਾ ਵੀ ਸਰਬ ਸੰਮਤੀ ਨਾਲ ਹੋਇਆ ਕਿ ਕਿਸੇ ਵੀ ਹੰਗਾਮੀ ਹਾਲਤ ਵਿੱਚ ਜਦੋਂ ਵੀ ਜਥੇਬੰਦੀ ਨੂੰ ਜਰੂਰ ਪਵੇ ਪੂਰੀ ਦੀ ਪੂਰੀ ਜੋਨ ਤੇਜਾ ਸਿੰਘ ਸੁਤੰਤਰ ਦੇ ਆਗੂ ਹਮੇਸ਼ਾ ਤਤਪਰ ਰਹੇਗੀ lਆਪਣੀ ਵਾਰੀ ਤੇ ਜੋਨ ਵਿੱਚੋਂ ਵੱਧ ਤੋਂ ਵੱਧ ਟਰਾਲੀਆਂ ਵੀ ਜਾਣਗੀਆਂl ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਸਕੱਤਰ, ਰਣਬੀਰ ਸਿੰਘ ਡੁਗਰੀ, ਸਤਨਾਮ ਸਿੰਘ ਖਜਾਨਚੀ, ਸੂੱਚਾ ਸਿੰਘ ਬਲੱਗਣ, ਦਿਲਬਰ ਸਿੰਘ ਹਰਦੋਛੰਨੀ, ਨਰਿੰਦਰ ਸਿੰਘ ਆਲੀਨੰਗਲ, ਨਿਰਮਲ ਸਿੰਘ ਆਦੀ, ਬੀਬੀ ਮਨਜਿੰਦਰ ਕੌਰ ਡੁਗਰੀ, ਬੀਬੀ ਸੁਖਦੇਵ ਕੌਰ ਆਦਿ ਹਾਜ਼ਰ ਸਨ।