ਹਸਪਤਾਲ ਤੇ ਅੱਗ ਸੁਰੱਖਿਆ ਵਿਸ਼ੇ ‘ਤੇ ਲਗਾਇਆ ਕੈਂਪ
ਹਸਪਤਾਲ ਸਟਾਫ ਨੇ ਕੀਤੀ ਪ੍ਰਾਇਮਰੀ ਫਾਇਰ ਮੋਕ ਡਰਿਲ
ਰੋਹਿਤ ਗੁਪਤਾ
ਬਟਾਲਾ, 24 ਫਰਵਰੀ ਸਥਾਨਕ ਫਾਇਰ ਬ੍ਰਿਗੇਡ ਵਲੋਂ “ਹਸਪਤਾਲ ਤੇ ਮੁੱਢਲੀ ਅੱਗ ਸੁਰੱਖਿਆ” ਵਿਸ਼ੇ ‘ਤੇ ਅਸ਼ਵਨੀ ਹਸਪਤਾਲ ਵਿਖੇ ਕੈਂਪ ਲਗਾਇਆ ਗਿਆ। ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਤੇ ਰਾਕੇਸ਼ ਸ਼ਰਮਾਂ, ਹਰਬਖਸ਼ ਸਿੰਘ (ਪੋਸਟ ਵਾਰਡਨ ਸਿਵਲ ਡਿਫੈਂਸ ਤੇ ਆਪਦਾ ਮਿੱਤਰ) ਫਾਇਰ ਫਾਈਟਰਾਂ ਵਲੋਂ ਡਾ. ਅਸ਼ਵਨੀ, ਡਾ. ਦੀਪਾ, ਹਰਜਿੰਦਰ ਕੌਰ, ਕਰਨਦੀਪ ਜਗਦੀਪ ਤੇ ਸਟਾਫ ਨੂੰ ਅੱਗ ਸੁਰੱਖਿਆ ਗੁਰਾਂ ਦਾ ਅਭਿਆਸ ਕਰਵਾਇਆ।
ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਨੇ ਦਸਿਆ ਕਿ ਵਾਤਵਰਣ ਦੇ ਬਦਲਾਵ ਕਾਰਣ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਜਿਸ ਵਿਚ ਮੁੱਖ ਤੌਰ ਤੇ ਬਿਜਲਈ ਉਪਕਰਣ ਹਨ, ਇਹਨਾਂ ਦੀ ਸਾਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਕਿਸੇ ਅਣਗਿਹਲੀ ਕਾਰਣ ਅੱਗ ਲੱਗਣ ਮੌਕੇ ਕੀ ਕਰੀਏ - ਕੀ ਨਾ ਕਰੀਏ ਬਾਰੇ ਬਾਰੇ ਦਸਿਆ।
ਆਖਰ ਵਿਚ ਖੁੱਲੇ ਥਾਂ ‘ਤੇ ਮੋਕ ਡਰਿਲ ਰਾਹੀਂ ਵੱਖ-ਵੱਖ ਕਿਸਮ ਦੀਆਂ ਅੱਗਾਂ ਬਾਰੇ ਦੱਸਿਆ ਤੇ ਉਨਾਂ ਨੂੰ ਕਾਬੂ ਕਰਨ ਲਈ ਅੱਗ ਬੂਝਾਊ ਯੰਤਰਾਂ ਨੂੰ ਵਰਤਣ ਦੇ ਤਰੀਕਾ ਪੀ.ਏ ਐਸ.ਐਸ. ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ ਏ.ਬੀ.ਸੀ. ਤੇ ਸੀ.ੳ.-2 ਅੱਗ ਬੂਝਾਊ ਸਿਲੈਂਡਰ ਸਨ। ਨਾਲ ਵੀ ਸਟਾਫ ਪਾਸੋਂ ਡਰਿਲ ਕਰਵਾਈ ਗਈ। ਕਿਸੇ ਵੀ ਆਫਤ ਜਾਂ ਮੁਸੀਬਤ ਸਮੇਂ ਰਾਸ਼ਟਰੀ ਸਹਾਇਤਾ ਨੰਬਰ 112 ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜਿਥੇ ਸਹੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ।