ਸਹਾਇਕ ਕਮਿਸ਼ਨਰ ਸਟੇਟ ਟੈਕਸ ਨੇ ਵਪਾਰ ਮੰਡਲ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ, 23 ਜਨਵਰੀ 2025: ਪੰਜਾਬ ਸਰਕਾਰ ਦੇ ਵਿੱਤ ਕਮਿਸ਼ਨਰ (ਕਰ) ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਹਾਇਕ ਕਮਿਸ਼ਨਰ ਸਟੇਟ ਟੈਕਸ ਪਰਮਜੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹੇ ਵਿਚ 10 ਫਰਵਰੀ ਤੱਕ ਸਰਵਿਸ ਸੈਕਟਰ ਦੇ ਅਨਰਜਿਸਟਰਡ ਡੀਲਰਾਂ ਨੂੰ ਜੀਐਸਟੀ ਐਕਟ-2017 ਤਹਿਤ ਰਜਿਸਟਰ ਕਰਵਾਉਣ ਲਈ ਵਿਸ਼ੇਸ਼ ਸਰਵੇਖਣ ਚਲਾਇਆ ਜਾ ਰਿਹਾ ਹੈ।
ਇਸੇ ਲੜੀ ਵਿਚ ਵੀਰਬਾਰ ਨੂੰ ਸਹਾਇਕ ਕਮਿਸ਼ਨਰ ਪਰਮਜੀਤ ਸਿੰਘ ਨੇ ਜ਼ਿਲ੍ਹੇ ਦੇ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਵਪਾਰ ਮੰਡਲ ਨੂੰ ਇਸ ਵਿਸ਼ੇਸ਼ ਸਰਵੇਖਣ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸਰਵੇਖਣ ਪੰਜਾਬ ਰਾਜ ਵਿਚ ਵਪਾਰ ਕਰਨ ਵਾਲੇ ਸਾਰੇ ਅਨਰਜਿਸਟਰਡ ਡੀਲਰਾਂ ਨੂੰ ਜੀਐਸਟੀ ਐਕਟ 2017 ਤਹਿਤ ਰਜਿਸਟਰ ਕਰਨ ਦੇ ਉਦੇਸ਼ ਨਾਲ ਚਲਾਇਆ ਜਾ ਰਿਹਾ ਹੈ।ਅਧਿਕਾਰੀਆਂ ਨੇ ਅਪੀਲ ਕੀਤੀ ਕਿ ਉਹ ਸਰਵਿਸ ਸੈਕਟਰ ਨਾਲ ਜੁੜੇ ਵੱਧ ਤੋਂ ਵੱਧ ਅਨਰਜਿਸਟਰਡ ਡੀਲਰਾਂ ਨੂੰ ਰਜਿਸਟਰ ਦੇ ਲਈ ਪ੍ਰੇਰਿਤ ਕਰਨ। ਇਸ ਮੀਟਿੰਗ ਵਿਚ ਵਪਾਰ ਮੰਡਲ ਦੇ ਪ੍ਰਧਾਨ ਗੋਪੀ ਚੰਦ ਕਪੂਰ, ਰਾਜੇਸ਼ ਜੈਨ, ਰਾਜਨ ਗੁਪਤਾ, ਰਾਕੇਸ਼ ਕੁਮਾਰ, ਚੰਦਰ ਮੋਹਨ ਅਗਰਵਾਲ ਸਹਿਤ ਹੋਰ ਪ੍ਰਮੁਖ ਪਤਵੰਤੇ ਵਿਅਕਤੀ ਮੌਜੂਦ ਸਨ।