ਮਗਨਰੇਗਾ ਮਜ਼ਦੂਰਾਂ ਲਈ ਡਿਪਟੀ ਕਮਿਸ਼ਨਰ ਬਠਿੰਡਾ ਨੇ ਰਿਲੀਜ਼ ਕੀਤੀਆਂ ਫਾਸਟ ਏਡ ਕਿੱਟਾਂ
ਅਸ਼ੋਕ ਵਰਮਾ
ਬਠਿੰਡਾ 12 ਫਰਵਰੀ2025: ਜਿਲਾ ਬਠਿੰਡਾ ਦੀ ਮਨਰੇਗਾ ਲੇਬਰ ਨੂੰ ਮੁੱਢਲੀ ਸਹਾਇਤਾ ਦੇਣ ਦੇ ਲਈ ਐਨ.ਜੀ.ਓ ਹੈਲਪ ਫੋਰ, ਪ੍ਰੈਗਮਾ ਹਸਪਤਾਲ ਅਤੇ ਟੋਰਕ ਦੇ ਸਹਿਯੋਗ ਨਾਲ ਮੈਡੀਕਲ ਫਾਸਟ ਏਡ ਕਿੱਟਾਂ ਦੀ ਵੰਡ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਕੀਤੀ । ਇਸ ਮੌਕੇ ਜਿਲ੍ਹੇ ਦੇ 318 ਪਿੰਡਾਂ ਦੀ ਮਨਰੇਗਾ ਲੇਬਰ ਨੂੰ ਮੈਡੀਕਲ ਫਾਸਟ ਏਡ ਕਿੱਟਾਂ ਦੀ ਵੰਡ ਕਰਨ ਲਈ ਕੀਤੇ ਗਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਮਨਰੇਗਾ ਲੇਬਰ ਦਾ ਹਰ ਤਿੰਨ ਮਹੀਨਿਆਂ ਬਾਅਦ ਮੈਡੀਕਲ ਚੈੱਕ ਅੱਪ ਕਰਵਾਇਆ ਜਾਵੇਂਗਾ ਅਤੇ ਫਾਸਟ ਏਡ ਕਿੱਟਾਂ ਦੀ ਵੰਡ ਲੋੜ ਅਨੁਸਾਰ ਤਿੰਨ ਮਹੀਨਿਆਂ ਬਾਅਦ ਕਰਨ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ।
ਉਹਨਾਂ ਕਿਹਾ ਕਿ ਮਨਰੇਗਾ ਲੇਬਰ ਨੂੰ ਇਲਾਜ ਪੱਖੋਂ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਕਿ ਮਜ਼ਦੂਰ ਇਲਾਜ਼ ਤੋਂ ਵਾਂਝੇ ਨਾ ਰਹਿ ਸਕਣ। ਵਰਣਨਯੋਗ ਹੈ ਕੀ ਪਿੰਡਾਂ ਵਿੱਚ ਕੰਮ ਕਰਦੇ ਸਮੇਂ ਮਨਰੇਗਾ ਮਜ਼ਦੂਰਾਂ ਦੇ ਕਈ ਵਾਰ ਸੱਟਾਂ ਲੱਗ ਜਾਂਦੀਆਂ ਸਨ ਜਾਂ ਕੀੜੇ ਮਕੌੜੇ ਦਾ ਕੱਟਣ ਦਾ ਡਰ ਬਣਿਆ ਰਹਿੰਦਾ ਸੀ। ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਫਾਸਟ ਏਡ ਕਿੱਟਾਂ ਮਜ਼ਦੂਰਾਂ ਲਈ ਸਿੱਧ ਸਹਾਈ ਹੋਣਗੀਆਂ । ਇਸ ਮੌਕੇ ਡੀ.ਡੀ.ਪੀ.ਓ ਗੁਰਪ੍ਰਤਾਪ ਸਿੰਘ ਗਿੱਲ, ਜਿਲ੍ਹਾ ਕੋਆਰਡੀਨੇਟਰ ਦੀਪਕ ਢੀਗਰਾ, ਗੁਰਲਾਲ ਸਿੰਘ ਸੋਸਲ ਆਡਿਟ ਕੋਆਡੀਨੇਟਰ, ਐਨ.ਜੀ.ਓ ਅਨੰਦ ਜੈਨ ਅਤੇ ਡਾਕਟਰ ਗਿੱਲ ਹਾਜ਼ਰ ਸਨ।